ਚੰਡੀਗੜ੍ਹ, 10 ਜਨਵਰੀ 2025: Canada PM: ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਅਤੇ ਅੰਤਰਿਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਇਸ ਹਫ਼ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਲਈ ਅਜੇ ਤੱਕ ਕਿਸੇ ਦੀ ਚੋਣ ਨਹੀਂ ਕੀਤੀ।
ਹੁਣ ਪਾਰਟੀ ਵੱਲੋਂ ਨਵੇਂ ਆਗੂ ਦੀ ਚੋਣ ਲਈ ਇੱਕ ਬਿਆਨ ਸਾਹਮਣੇ ਆਇਆ ਹੈ। ਜਿਸ ‘ ਕਿਹਾ ਗਿਆ ਹੈ ਕਿ ਪਾਰਟੀ ਵੋਟਿੰਗ ਤੋਂ ਬਾਅਦ 9 ਮਾਰਚ 2025 ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਐਲਾਨ ਕਰੇਗੀ। ਜਿਕਰਯੋਗ ਹੈ ਕਿ ਟਰੂਡੋ ਨਵੇਂ ਆਗੂ ਦੀ ਚੋਣ ਹੋਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਅਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਲਿਬਰਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਅੱਗੇ ਹਨ। ਕੈਨੇਡਾ ਦੀ ਲਿਬਰਲ ਪਾਰਟੀ 9 ਮਾਰਚ ਨੂੰ ਆਪਣਾ ਇੱਕ ਨਵਾਂ ਆਗੂ ਚੁਣੇਗੀ ਅਤੇ 2025 ਦੀਆਂ ਚੋਣਾਂ ਲੜਨ ਅਤੇ ਜਿੱਤਣ ਲਈ ਤਿਆਰ ਹੋਵੇਗੀ |
ਜਿਕਰਯੋਗ ਹੈ ਕਿ ਫ੍ਰੀਲੈਂਡ ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਹਨ ਅਤੇ ਉਨ੍ਹਾਂ ਨੇ ਪਹਿਲੇ ਟਰੰਪ ਪ੍ਰਸ਼ਾਸਨ ਦੌਰਾਨ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ ‘ਚ ਮੁੱਖ ਭੂਮਿਕਾ ਨਿਭਾਈ ਸੀ। ਫ੍ਰੀਲੈਂਡ ਇੱਕ ਉਦਾਰਵਾਦੀ ਸਿਆਸਤਦਾਨ ਅਤੇ ਸਾਬਕਾ ਪੱਤਰਕਾਰ ਹੈ। ਯੂਕਰੇਨੀ ਮੂਲ ਦਾ ਫ੍ਰੀਲੈਂਡ ਰੂਸ-ਯੂਕਰੇਨ ਯੁੱਧ ‘ਚ ਯੂਕਰੇਨ ਦਾ ਸਮਰਥਕ ਰਿਹਾ ਹੈ।
ਕੌਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਗਵਰਨਰ ਹਨ, ਉਹ ਇਸ ਵੱਕਾਰੀ ਬੈਂਕ ਦੇ ਪਹਿਲੇ ਵਿਦੇਸ਼ੀ ਗਵਰਨਰ ਸਨ। ਕੌਰਨੀ ਨੇ ਕੈਨੇਡਾ ਦੇ ਕੇਂਦਰੀ ਬੈਂਕ ਦੇ ਮੁਖੀ ਵਜੋਂ ਵੀ ਸੇਵਾ ਨਿਭਾਈ ਅਤੇ 2008 ਦੇ ਵਿੱਤੀ ਸੰਕਟ ਤੋਂ ਕੈਨੇਡਾ ਦੀ ਰਿਕਵਰੀ ‘ਚ ਮੁੱਖ ਭੂਮਿਕਾ ਨਿਭਾਈ, ਜੋ ਕਿ ਕਈ ਹੋਰ ਦੇਸ਼ਾਂ ਨਾਲੋਂ ਤੇਜ਼ੀ ਨਾਲ ਹੋਈ। ਕੋਰੀਨ ਇੱਕ ਉੱਚ ਸਿੱਖਿਆ ਪ੍ਰਾਪਤ ਅਰਥਸ਼ਾਸਤਰੀ ਹੈ ਜਿਸਨੇ ਯੂਕੇ ਦੇ ਬ੍ਰੈਕਸਿਟ ਵੱਖ ਹੋਣ ਦੇ ਪ੍ਰਬੰਧਨ ‘ਚ ਵੀ ਮੱਦਦ ਕੀਤੀ।
ਹਾਲਾਂਕਿ, ਉਨ੍ਹਾਂ ਕੋਲ ਰਾਜਨੀਤਿਕ ਤਜਰਬੇ ਦੀ ਘਾਟ ਹੈ। ਲਿਬਰਲ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੌੜ ਲੜਨ ਦੀ ਫੀਸ 350,000 ਕੈਨੇਡੀਅਨ ਡਾਲਰ ($243,000) ਹੋਵੇਗੀ ਅਤੇ ਉਮੀਦਵਾਰਾਂ ਨੂੰ 23 ਜਨਵਰੀ ਤੱਕ ਇਸਦਾ ਐਲਾਨ ਕਰਨਾ ਪਵੇਗਾ। ਪਾਰਟੀ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਲਈ ਵੋਟਰ ਕੈਨੇਡੀਅਨ (Canada) ਨਾਗਰਿਕ ਜਾਂ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ।
Read More: Justin Trudeau Resigns: ਕੈਨੇਡਾ ਦੇ PM ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ, ਕੌਣ ਹੋਵੇਗਾ ਅਗਲਾ ਪ੍ਰਧਾਨ ਮੰਤਰੀ ?