ਚੰਡੀਗੜ੍ਹ 12 ਜੁਲਾਈ 2024: ਕੈਨੇਡਾ (Canada) ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਕੈਨੇਡਾ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ ਪੰਜਾਬ ਦੇ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਇਹ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਸਬ-ਡਿਵੀਜ਼ਨ ਦੇ ਪਿੰਡ ਰੋਡੀਕਾਪੁਰਾ ਦੇ ਵਸਨੀਕ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਸੁਖਵੰਤ ਸਿੰਘ ਸੁੱਖ ਬਰਾੜ, ਰਾਜਜਿੰਦਰ ਕੌਰ, ਛਿੰਦਰਪਾਲ ਕੌਰ ਅਤੇ ਇੱਕ ਹੋਰ ਰਿਸ਼ਤੇਦਾਰ ਵਜੋਂ ਹੋਈ ਹੈ।
ਕੈਨੇਡਾ (Canada) ਦੀ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਵੰਤ ਸਿੰਘ ਪਿਛਲੇ ਵੀਹ ਸਾਲਾਂ ਤੋਂ ਐਬਟਸਫੋਰਡ, ਬੀ.ਸੀ ‘ਚ ਰਹਿ ਰਿਹਾ ਸੀ । ਬੁੱਧਵਾਰ ਸ਼ਾਮ ਨੂੰ ਉਹ ਆਪਣੀ ਘਰਵਾਲੀ, ਬੇਟੀ ਅਤੇ ਰਿਸ਼ਤੇਦਾਰ ਨਾਲ ਕਾਰ ‘ਚ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ। ਕੈਨੋਲਾ ਨੇੜੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।