Canada Earthquake,16 ਸਤੰਬਰ 2024 : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਤਰੀ ਤੱਟ ‘ਤੇ ਐਤਵਾਰ ਨੂੰ ਦੋ ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।
ਓਥੇ ਹੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਪਹਿਲਾ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 3:20 ਵਜੇ ਤੇ ਆਇਆ, ਜਿਸਦੀ ਤੀਬਰਤਾ 6.5 ਸੀ। ਇਹ ਵੈਨਕੂਵਰ ਦੇ ਉੱਤਰ ਵਿੱਚ ਲਗਭਗ 1,720 ਕਿਲੋਮੀਟਰ (1,069 ਮੀਲ) ਉੱਤਰ ਵਿੱਚ ਹੈਦਾ ਗਵਾਈ ਦੇ ਸਿਰੇ ਉੱਤੇ ਸਥਿਤ ਸੀ, ਅਤੇ 33 ਕਿਲੋਮੀਟਰ (20 ਮੀਲ) ਦੀ ਡੂੰਘਾਈ ਵਿੱਚ ਸਥਿਤ ਸੀ। ਫਿਲਹਾਲ ਇਨ੍ਹਾਂ ਝਟਕਿਆਂ ਕਾਰਨ ਕਿਸੇ ਵੱਡੇ ਨੁਕਸਾਨ ਦੀ ਹੇਜ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।
ਓਥੇ ਹੀ ਜਾਣਕਾਰੀ ਮਿਲ ਰਹੀ ਹੈ ਕਿ ਪਹਿਲੇ ਝਟਕੇ ਦੇ ਕਰੀਬ ਇੱਕ ਘੰਟੇ ਬਾਅਦ ਉਸੇ ਖੇਤਰ ਵਿੱਚ 4.5 ਤੀਬਰਤਾ ਦਾ ਦੂਜਾ ਭੂਚਾਲ ਆਇਆ। ਆਖਿਰਕਾਰ ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਵੱਡੀ ਰਾਹਤ ਦਿੱਤੀ ਹੈ। ਸੁਨਾਮੀ ਕੇਂਦਰ ਨੇ ਕਿਹਾ ਕਿ ਭੂਚਾਲ ਤੋਂ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਹੈ।