June 28, 2024 3:53 pm
Manitoba

Canada: ਮੈਨੀਟੋਬਾ ‘ਚ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਟੱਕਰ, ਹਾਦਸੇ ‘ਚ 15 ਜਣਿਆ ਦੀ ਮੌਤ

ਚੰਡੀਗੜ੍ਹ,16 ਜੂਨ 2023: ਕੈਨੇਡਾ ਦੇ ਮੈਨੀਟੋਬਾ (Manitoba) ਵਿੱਚ ਕਾਰਬੇਰੀ ਕਸਬੇ ਨੇੜੇ ਇੱਕ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 15 ਜਣਿਆ ਦੀ ਮੌਤ ਹੋ ਗਈ ਜਦਕਿ 10 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਬਜ਼ੁਰਗ ਸਵਾਰ ਸਨ। ਜਾਂਚ ਅਧਿਕਾਰੀ ਮੁਤਾਬਕ ਬੱਸ ‘ਚ 25 ਜਣੇ ਸਵਾਰ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਜ਼ੁਰਗ ਸਨ। ਹਾਦਸਾ ਕੈਰਬੇਰੀ ਦੇ ਉੱਤਰ ਵਿੱਚ ਟਰਾਂਸ-ਕੈਨੇਡਾ ਹਾਈਵੇਅ ‘ਤੇ ਵਾਪਰਿਆ।

ਜਾਂਚ ਅਧਿਕਾਰੀ ਨੇ ਦੱਸਿਆ ਕਿ 10 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਇਸ ਦਿਨ ਨੂੰ ਮੈਨੀਟੋਬਾ ਅਤੇ ਪੂਰੇ ਕੈਨੇਡਾ ਵਿੱਚ ਤ੍ਰਾਸਦੀ ਅਤੇ ਦੁੱਖ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।”

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਦਸੇ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈਨੀਟੋਬਾ (Manitoba) ਤੋਂ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਅੱਜ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਪਰ ਅਸੀਂ ਸਾਰੇ ਤੁਹਾਡੇ ਨਾਲ ਹਾਂ।