Canada

Canada: ਕੈਨੇਡਾ ‘ਚ ਕੰਮ ‘ਤੇ ਜਾ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਚੰਡੀਗੜ੍ਹ, 27 ਅਗਸਤ 2024: ਕੈਨੇਡਾ (Canada) ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਪੰਜਾਬੀ ਨੌਜਵਾਨ ਕੰਵਰਪਾਲ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਉਸਦੀ ਕਾਰ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ | ਹਾਦਸੇ ‘ਚ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਇਸਤੋਂ ਬਾਅਦ ਹਸਪਤਾਲ ‘ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨ ਸਮਾਣਾ ਦੇ ਪਿੰਡ ਕਾਹਨਗੜ੍ਹ ਦਾ ਦੱਸਿਆ ਜਾ ਰਿਹਾ ਹੈ |

ਉਕਤ ਨੌਜਵਾਨ ਪੜ੍ਹਾਈ ਪੂਰੀ ਕਰਕੇ ਚਾਰ ਮਹੀਨੇ ਤੋਂ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ | ਕੰਵਰਪਾਲ 22 ਅਗਸਤ 2022 ਨੂੰ ਪੜ੍ਹਾਈ ਕਰਨ ਲਈ ਕੈਨੇਡਾ (Canada) ਗਿਆ ਸੀ | ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ | ਮ੍ਰਿਤਕ ਨੌਜਵਾਨ ਦਾ ਪਿਓ ਪੀਆਰਟੀਸੀ ਦੇ ‘ਚ ਨੌਕਰੀ ਕਰਦੇ ਹਨ | ਪਰਿਵਾਰ ਨੇ ਸਰਕਾਰ ਕੋਲ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਚ ਮੱਦਦ ਮੰਗੀ ਹੈ |

Scroll to Top