ਚੰਡੀਗੜ੍ਹ, 6 ਜੁਲਾਈ 2024: ਕੈਨੇਡਾ (Canada) ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਮਾਨਸਾ ਜ਼ਿਲ੍ਹੇ ਦੇ ਪਿੰਡ ਬੇਰ ਦੀ ਇੱਕ ਲੜਕੀ ਦੀ ਕੈਨੇਡਾ ‘ਚ ਦਿਲ ਦਾ ਦੌਰਾ (Heart attack) ਪੈਣ ਕਾਰਨ ਮੌਤ ਹੋ ਗਈ | ਮ੍ਰਿਤਕ ਲੜਕੀ ਬੇਅੰਤ ਕੌਰ (25 ਸਾਲ) ਨੂੰ ਪਰਿਵਾਰ ਨੇ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ |
ਪਰਿਵਾਰ ਮੁਤਾਬਕ ਦੋ ਮਹੀਨੇ ਪਹਿਲਾਂ ਹੀ ਦੋ ਏਕੜ ਜ਼ਮੀਨ ਵੇਚ ਕੇ ਅਤੇ 26 ਲੱਖ ਲਗਾ ਕੇ ਕੈਨੇਡਾ (Canada) ਭੇਜਿਆ ਸੀ, ਧੀ ਦੀ ਮੌਤ ਦੀ ਖ਼ਬਰ ਸੁਨ ਕੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਮ੍ਰਿਤਕ ਲੜਕੀ ਦੇ ਪਿਓ ਮਿੱਠੂ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਮ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ‘ਚ ਮੱਦਦ ਕੀਤਾ ਜਾਵੇ ਤਾਂ ਜੋ ਉਹ ਆਪਣੀ ਧੀ ਨੂੰ ਆਖਰੀ ਵਾਰ ਦੇਖ ਸਕਣ।