ਚੰਡੀਗੜ੍ਹ, 27 ਜੁਲਾਈ 2024: ਕੈਨੇਡਾ (Canada) ਦੀ ਪੁਲਿਸ ਨੇ ਜ਼ਬਰਨ ਵਸੂਲੀ ਦੇ ਦੋਸ਼ ਹੇਠ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ | ਇਨ੍ਹਾਂ ‘ਤੇ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕਥਿਤ ਜ਼ਬਰਦਸਤੀ ਵਸੂਲ ਦੇ ਦੋਸ਼ ਲਾਇਆ ਹੈ | ਇਸਦੇ ਨਾਲ ਹੀ ਕੈਨੇਡਾ ਪੁਲਿਸ ਨੇ ਮਨਿੰਦਰ ਸਿੰਘ ਧਾਲੀਵਾਲ (34 ਸਾਲ) ਖ਼ਿਲਾਫ਼ ਵੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਫਿਰੌਤੀ ‘ਚ ਸ਼ਾਮਲ ਇੱਕ ਅਪਰਾਧਿਕ ਸੰਗਠਨ ਦਾ ਆਗੂ ਹੈ ਅਤੇ ਇਸਦੇ ਖ਼ਿਲਾਫ 54 ਕੇਸ ਦਰਜ ਹਨ |
ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਦੇ ਪਛਾਣ ਮਨਿੰਦਰ ਧਾਲੀਵਾਲ (34 ਸਾਲ), ਜਸ਼ਨਦੀਪ ਕੌਰ (19ਸਾਲ ), ਗੁਰਕਰਨ ਸਿੰਘ (19 ਸਾਲ ), ਮਾਨਵ ਹੀਰ (19 ਸਾਲ ), ਪਰਮਿੰਦਰ ਸਿੰਘ (21 ਸਾਲ) ਅਤੇ ਦਿਵਨੂਰ ਆਸ਼ਟ (19) ਵਜੋਂ ਹੋਈ ਹੈ |
ਐਡਮਿੰਟਨ ਦੀ ਪੁਲਿਸ (Canada police) ਨੇ ਐਡਮਿੰਟਨ ‘ਚ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਦੀ ਜਾਂਚ ਜੋ ਕਥਿਤ ਤੌਰ ‘ਤੇ ਪੰਜਾਬ ਤੋਂ ਨਿਰਦੇਸ਼ਿਤ ਸਥਾਨਕ ਸ਼ੱਕੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਸੀ। ਇਸ ਨੂੰ ਲੈ ਕੇ ਹੁਣ ਤੱਕ 40 ਘਟਨਾਵਾਂ ਦੀ ਪਛਾਣ ਕੀਤੀ ਹੈ | ਪੁਲਿਸ ਅਤੇ RCMP ਨੇ ਦੱਖਣ-ਪੂਰਬੀ ਐਡਮਿੰਟਨ ‘ਚ ਛੇ ਥਾਵਾਂ ‘ਤੇ ਤਲਾਸ਼ੀ ਲਈ। ਇਸ ਦੌਰਾਨ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।




