Canada

Canada: ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਲੜਕੀ ਸਮੇਤ 3 ਜਣਿਆਂ ਦੀ ਗਈ ਜਾਨ

ਚੰਡੀਗੜ੍ਹ, 22 ਜੁਲਾਈ 2024: ਕੈਨੇਡਾ (Canada) ‘ਚ ਸੜਕ ਹਾਦਸੇ ‘ਚ ਪੰਜਾਬ ਦੀ ਲੜਕੀ ਸਮੇਤ ਤਿੰਨ ਲੜਕੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ | ਇਨ੍ਹਾਂ ‘ਚ ਪੰਜਾਬ ਦੀ ਮ੍ਰਿਤਕ ਲੜਕੀ ਲਖਵਿੰਦਰ ਕੌਰ ਕੋਮਲ (21 ਸਾਲ) ਬਟਾਲਾ ਨੇੜੇ ਪਿੰਡ ਸੁੱਖਾ ਚਿੱੜਾ ਦੀ ਰਹਿਣ ਵਾਲੀ ਹੈ | ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਕੌਰ ਅਤੇ ਹੋਰ ਲੜਕੀਆਂ ਨਾਲ ਕਾਰ ‘ਚ ਕੰਮ ‘ਤੇ ਜਾ ਰਹੀ ਸੀ | ਰਸਤੇ ‘ਚ ਕਾਰ ਬੇਕਾਬੂ ਹੋ ਗਈ ਅਤੇ ਇੱਕ ਦਰਖਤ ਨਾਲ ਜਾ ਟਕਰਾਈ | ਇਸ ਦੌਰਾਨ ਟੀਨ ਲੜਕੀਆਂ ਦੀ ਮੌਤ ਹੋ ਗਈ ਹੈ ਜਦਕਿ ਕਾਰ ਚਾਲਕ ਅਤੇ ਇੱਕ ਹੋਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |

Scroll to Top