Lok Sabha Elections 2024

ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ ਹੋ ਜਾਵੇਗਾ ਸਮਾਪਤ, 25 ਮਈ ਨੂੰ ਹੋਵੇਗੀ ਵੋਟਿੰਗ

ਚੰਡੀਗੜ੍ਹ, 23 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਛੇਵੇਂ ਪੜਾਅ ਦਾ ਪ੍ਰਚਾਰ ਵੀਰਵਾਰ ਸ਼ਾਮ ਨੂੰ ਸਮਾਪਤ ਹੋ ਜਾਵੇਗਾ। ਛੇਵੇਂ ਪੜਾਅ ਵਿੱਚ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ਉੱਤੇ 25 ਮਈ ਨੂੰ ਵੋਟਿੰਗ ਹੋਣੀ ਹੈ। ਇਸ ਵਿੱਚ ਜੰਮੂ-ਕਸ਼ਮੀਰ ਦਾ ਅਨੰਤਨਾਗ-ਰਾਜੌਰੀ ਸੰਸਦੀ ਖੇਤਰ ਵੀ ਸ਼ਾਮਲ ਹੈ, ਜਿੱਥੇ ਤੀਜੇ ਪੜਾਅ ਦੀ ਬਜਾਏ ਛੇਵੇਂ ਪੜਾਅ ਲਈ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ, ਭੋਜਪੁਰੀ ਕਲਾਕਾਰ ਮਨੋਜ ਤਿਵਾੜੀ, ਨਿਰਾਹੁਆ, ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਮਨੋਹਰ ਲਾਲ ਸਮੇਤ ਕਈ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਇਸ ਪੜਾਅ ‘ਚ ਈ.ਵੀ.ਐੱਮ. ‘ਚ ਬੰਦ ਹੋ ਜਾਵੇਗਾ |

ਛੇਵੇਂ ਪੜਾਅ (Lok Sabha Elections 2024) ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਣੀ ਹੈ, ਉਨ੍ਹਾਂ ‘ਚ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ ਸਾਰੀਆਂ 10, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਅੱਠ-ਅੱਠ, ਦਿੱਲੀ ਦੀਆਂ ਸਾਰੀਆਂ ਸੱਤ, ਉੜੀਸਾ ਦੀਆਂ ਛੇ ਅਤੇ ਝਾਰਖੰਡ ਦੀਆਂ ਚਾਰ ਸੀਟਾਂ ਸ਼ਾਮਲ ਹਨ। ਇਸ ਦੇ ਨਾਲ ਹੀ ਲੋਕ ਜੰਮੂ-ਕਸ਼ਮੀਰ ‘ਚ ਘੱਟੋ-ਘੱਟ ਇਕ ਸੀਟ ‘ਤੇ ਵੋਟ ਪਾਉਣਗੇ।

2019 ਵਿੱਚ ਭਾਜਪਾ ਨੇ ਇਨ੍ਹਾਂ 58 ਵਿੱਚੋਂ 40 ਸੀਟਾਂ ਜਿੱਤੀਆਂ ਸਨ। ਦੂਜੇ ਨੰਬਰ ‘ਤੇ ਬਸਪਾ ਦੇ ਖਾਤੇ ‘ਚ ਚਾਰ ਸੀਟਾਂ ਗਈਆਂ ਸਨ ਜਦਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਪਿਛਲੀਆਂ ਚੋਣਾਂ ‘ਚ ਇਨ੍ਹਾਂ 58 ਸੀਟਾਂ ‘ਤੇ ਕੁੱਲ 64.22 ਫੀਸਦੀ ਵੋਟਾਂ ਪਈਆਂ ਸਨ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 84.59 ਫੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਸਭ ਤੋਂ ਘੱਟ 8.98 ਫੀਸਦੀ ਵੋਟਿੰਗ ਦਰਜ ਕੀਤੀ ਗਈ।

Scroll to Top