ਚੰਡੀਗੜ੍ਹ, 07 ਮਾਰਚ 2025: ਸਮਾਜਵਾਦੀ ਪਾਰਟੀ ਮਹਾਰਾਸ਼ਟਰ ਦੇ ਵਿਧਾਇਕ ਅਬੂ ਆਜ਼ਮੀ ਵੱਲੋਂ ਔਰੰਗਜ਼ੇਬ (Aurangzeb) ਨੂੰ ਚੰਗਾ ਇਨਸਾਨ ਕਹਿਣ ‘ਤੇ ਵਿਵਾਦ ਖੜ੍ਹਾ ਕਰ ਦਿੱਤਾ ਹੈ | ਇਸ ਦੌਰਾਨ ਪੰਜਾਬ ਭਾਜਪਾ ਨੇ ਅਬੂ ਆਜ਼ਮੀ ਦੇ ਬਿਆਨ ਦੀ ਆਲੋਚਨਾ ਕੀਤੀ ਹੈ | ਭਾਜਪਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿਧਾਇਕ ਅਬੂ ਆਜ਼ਮੀ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੂੰ ਫਿਲਮ ਛਾਵਾ ‘ਚ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ, ਉਹ ਚੰਗੇ ਇਨਸ਼ਾਨ ਸਨ | ਇਸ ਬਿਆਨ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ |
ਇਸ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (MP Satnam Singh Sandhu) ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਜਿਸ ‘ਚ ਔਰੰਗਜ਼ੇਬ ਨੇ ਪੰਜਾਬ ਦੀ ਧਰਤੀ ‘ਤੇ ਬਹੁਤ ਜ਼ਿਆਦਾ ਅੱਤਿਆਚਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂਆਂ ਵੱਲੋਂ ਵਿਧਾਇਕ ਅਬੂ ਆਜ਼ਮੀ ਦੇ ਬਿਆਨ ਦਾ ਸਮਰਥਨ ਕਰਨਾ ਮੰਦਭਾਗਾ ਹੈ |
ਉਨ੍ਹਾਂ ਕਿਹਾ ਕਿ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਇੱਕ ਚੰਗਾ ਇਨਸਾਨ ਸੀ, ਜਿਸ ‘ਚ ਕਾਂਗਰਸ ਦੇ ਵਿਧਾਇਕ ਵੀ ਔਰੰਗਜ਼ੇਬ ਦੇ ਸਮਰਥਨ ‘ਚ ਸਾਹਮਣੇ ਆਏ, ਜਿਸ ‘ਚ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਹਮੇਸ਼ਾ ਵਿਰੋਧ ਕਰਦੀ ਹੈ ਅਤੇ ਅਜਿਹੇ ਮੁੱਦਿਆਂ ‘ਤੇ ਦੋਸ਼ ਲਗਾਉਂਦੀ ਹੈ, ਸਮਰਥਨ ਨਹੀਂ ਕਰਦੀ |
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਨੇ 1984 ਦੇ ਕਤਲੇਆਮ ਬਾਰੇ ਵੀ ਨਹੀਂ ਬੋਲਿਆ ਜਿਸ ‘ਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਗਈ ਸੀ, ਜੇਕਰ ਅਸੀਂ ਇਹੀ ਦੇਖਦੇ ਹਾਂ ਤਾਂ ਔਰੰਗਜ਼ੇਬ ਨੇ ਜ਼ਬਰਦਸਤੀ ਧਰਮ ਪਰਿਵਰਤਨ ਸਮੇਤ ਬਹੁਤ ਸਾਰੇ ਕੰਮ ਕੀਤੇ, ਔਰੰਗਜ਼ੇਬ (Aurangzeb) ਨੇ ਆਪਣੇ ਪਿਤਾ ਨੂੰ ਵੀ ਕੈਦ ਕੀਤਾ ਅਤੇ ਗੱਦੀ ਲਈ ਆਪਣੇ ਭਰਾ ਨੂੰ ਵੀ ਮਾਰ ਦਿੱਤਾ ਸੀ।
ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਕੁਰਬਾਨੀ ਦਿੱਤੀ ਸੀ, ਜਿਸ ‘ਚ ਛੋਟੇ ਸਾਹਿਬਜ਼ਾਦਿਆਂ ਨੂੰ ਕੁਰਬਾਨੀ ਦੇਣੀ ਪਈ ਸੀ | ਮੁਗਲਾਂ ਨੇ ਸਿੱਖਾਂ ‘ਤੇ ਬਹੁਤ ਜ਼ੁਲਮ ਕੀਤੇ |ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਜੋ ਅਜਿਹੇ ਜ਼ਾਲਮ ਵਿਅਕਤੀ ਨੂੰ ਚੰਗਾ ਕਹਿ ਰਹੇ ਹਨ, ਇਹ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਂਗ ਹੈ ਅਤੇ ਇਹ ਸਮਝ ਨਹੀਂ ਆ ਰਿਹਾ ਕਿ ਕਾਂਗਰਸ ਅਜਿਹਾ ਕਿਉਂ ਕਰ ਰਹੀ ਹੈ ਜਿਸ ਨਾਲ ਸਿੱਖਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪੀ ਬਾਰੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿੱਖ ਧਰਮ ਦੇ ਆਗੂਆਂ ਨੂੰ ਇਸ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ ਕਿਉਂਕਿ ਜ਼ੁਲਮ ਕਰਨ ਵਾਲਿਆਂ ਨੂੰ ਹੀਰੋ ਕਿਉਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਲਮ ‘ਤੇ ਸਵਾਲ ਨਹੀਂ ਚੁੱਕ ਰਹੇ, ਜਿਸ ਤਰ੍ਹਾਂ ਕਿਰਦਾਰ ਨੂੰ ਲੈ ਕੇ ਚਰਚਾ ਸ਼ੁਰੂ ਹੋਈ, ਮੁੱਦਾ ਇਹ ਹੈ |