Shruti Chaudhary

ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਵੱਲੋਂ ਬਾਲੜੀ ਦਿਵਸ ‘ਤੇ ‘ਸਮਾਨ ਸੰਜੀਵਨੀ’ ਐਪ ਲਾਂਚ

ਚੰਡੀਗੜ੍ਹ, 24 ਜਨਵਰੀ 2025: ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ (Shruti Chaudhary) ਨੇ ਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ‘ਤੇ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੀ ਐਪ ਸਨਮਾਨ ਸੰਜੀਵਨੀ ਲਾਂਚ ਕੀਤੀ ਹੈ । ਇਸ ਯੋਜਨਾ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਐਪ ਰਾਹੀਂ ਟਰੈਕ ਕੀਤਾ ਜਾਵੇਗਾ ਤਾਂ ਜੋ ਲਾਭਪਾਤਰੀਆਂ ਨੂੰ ਸਮੇਂ ਸਿਰ ਯੋਜਨਾ ਦੇ ਲਾਭ ਮਿਲਦੇ ਰਹਿਣ।

ਇਹ ਪ੍ਰੋਗਰਾਮ ਚੰਡੀਗੜ੍ਹ ਸਥਿਤ ਕੈਬਨਿਟ ਮੰਤਰੀ ਦੇ ਕੈਂਪ ਆਫਿਸ ਵਿਖੇ ਕਰਵਾਇਆ। ਮੰਤਰੀ ਨੇ ਕਿਹਾ ਕਿ ਮਹਿਲਾ ਅਤੇ ਕਿਸ਼ੋਰੀ ਸਨਮਾਨ ਯੋਜਨਾ ਦੇ ਤਹਿਤ 10 ਤੋਂ 45 ਸਾਲ ਦੀ ਉਮਰ ਦੀਆਂ ਬੀਪੀਐਲ ਔਰਤਾਂ ਅਤੇ ਲੜਕੀਆਂ ਨੂੰ ਸੈਨੇਟਰੀ ਨੈਪਕਿਨ ਦਿੱਤੇ ਜਾਂਦੇ ਹਨ। ਇਹ ਲਾਭ ਉਨ੍ਹਾਂ ਨੂੰ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਰਾਹੀਂ ਪ੍ਰਦਾਨ ਕੀਤੇ ਜਾਂਦੇ ਹਨ। ਇਹ ਐਪ ਇਸ ਲਈ ਬਣਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਸਹੂਲਤ ਮਿਲ ਸਕੇ। ਇਸ ‘ਚ ਸਾਰੇ ਲਾਭਪਾਤਰੀਆਂ ਦਾ ਡੇਟਾ ਇਕੱਠਾ ਕੀਤਾ ਜਾਵੇਗਾ ਅਤੇ ਹਰ ਮਹੀਨੇ ਪ੍ਰਾਪਤ ਹੋਣ ਵਾਲੇ ਲਾਭਾਂ ਨੂੰ ਅਪਡੇਟ ਕੀਤਾ ਜਾਵੇਗਾ।

ਮੰਤਰੀ (Shruti Chaudhary) ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ 10ਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ, ਜਿਸ ਤਹਿਤ ਵਿਭਾਗ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ ਅਤੇ ਮਹਿਲਾ ਸਸ਼ਕਤੀਕਰਨ ਅਤੇ ਧੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰੇਗਾ।

ਇਸ ‘ਚ ਰੈਲੀਆਂ, ਸੱਭਿਆਚਾਰਕ ਪ੍ਰੋਗਰਾਮ, ਸਨਮਾਨ ਸਮਾਗਮ ਅਤੇ ਸੰਕਲਪ ਗਤੀਵਿਧੀਆਂ ਸ਼ਾਮਲ ਹਨ। ਮਹਿਲਾ ਸਸ਼ਕਤੀਕਰਨ ‘ਚ ਸਕੂਲੀ ਕੁੜੀਆਂ, ਸਫਲ ਔਰਤਾਂ ਅਤੇ ਭਾਈਚਾਰਕ ਸਮੂਹਾਂ ਸਮੇਤ ਵਿਭਿੰਨ ਹਿੱਸੇਦਾਰਾਂ ਨੂੰ ਸ਼ਾਮਲ ਕਰਨ ਵਾਲੀਆਂ ਮੁਹਿੰਮਾਂ ਸ਼ਾਮਲ ਹੋਣਗੀਆਂ।

Read More: Electric Buses: ਮਹਾਂਨਗਰਾਂ ਦੀ ਤਰਜ਼ ‘ਤੇ ਅੰਬਾਲਾ ‘ਚ ਹੁਣ ਸਥਾਨਕ ਰੂਟਾਂ ‘ਤੇ ਚੱਲਣਗੀਆਂ ਇਲੈਕਟ੍ਰਿਕ ਬੱਸਾਂ

Scroll to Top