ਤਲਵਾੜਾ 19 ਅਪ੍ਰੈਲ 2025: ਪੰਜਾਬ ਸਰਕਾਰ (punjab sarkar) ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Cabinet Minister Lal Chand Kataruchak) ਨੇ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ (karambier singh ghuman) ਦੀ ਹਾਜ਼ਰੀ ਵਿੱਚ ਤਲਵਾੜਾ (Talwara) ਡਵੀਜ਼ਨ ਤਲਵਾੜਾ ਦੇ ਸਰਕਾਰੀ ਜੰਗਲਾਤ ਕਰਨਪੁਰ ਸੀ-3 (ਬੀ) ਸਥਿਤ ਹਵਾ ਮਹਿਲ ਵਿਖੇ ‘ਕੁਦਰਤ ਜਾਗਰੂਕਤਾ ਕੈਂਪ’ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ (cabinet minister) ਨੇ ਕਿਹਾ ਕਿ ਇਹ ਪ੍ਰੋਜੈਕਟ ਈਕੋ ਟੂਰਿਜ਼ਮ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ, ਜਿਸਦੀ ਅਨੁਮਾਨਤ ਲਾਗਤ ਲਗਭਗ 80 ਲੱਖ ਰੁਪਏ ਹੈ। ਇਹ ਕੈਂਪ ਪੋਂਗ ਡੈਮ ਦੇ ਨੇੜੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਵਿੱਚ ਸਥਾਨਕ ਨਿਵਾਸੀਆਂ ਲਈ 2 ਅਸਥਾਈ ਝੌਂਪੜੀਆਂ, 1 ਰਸੋਈ, 1 ਡਾਇਨਿੰਗ ਹਾਲ ਅਤੇ ਕੰਟੀਨ ਦੀ ਸਹੂਲਤ ਵੀ ਸ਼ਾਮਲ ਹੋਵੇਗੀ।
ਕੈਂਪ ਤੋਂ ਤਲਵਾੜਾ (Talwara) 2 ਕਿਲੋਮੀਟਰ। ਸ਼ਾਹ ਨਹਿਰ ਬੈਰਾਜ ‘ਤੇ ਸੈਲਾਨੀਆਂ ਲਈ ਇੱਕ ਲੰਮਾ ‘ਨੇਚਰ ਟ੍ਰੇਲ’ ਬਣਾਇਆ ਜਾਵੇਗਾ ਅਤੇ ਜਲ ਖੇਡਾਂ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ।ਪੌਂਗ ਡੈਮ, ਜੋ ਕਿ ਹਰ ਸਾਲ ਲੱਖਾਂ ਪ੍ਰਵਾਸੀ ਪੰਛੀਆਂ ਦਾ ਸਥਾਨ ਹੈ, ਹੁਣ ਸੈਲਾਨੀਆਂ ਲਈ ਇੱਕ ਨਵਾਂ ਠਹਿਰਾਅ ਬਣ ਜਾਵੇਗਾ।
ਕੈਬਨਿਟ ਮੰਤਰੀ (cabinet minister) ਨੇ ਕਿਹਾ ਕਿ ਵਿਭਾਗ ਸਥਾਨਕ ਨੌਜਵਾਨਾਂ ਨੂੰ ਕੁਦਰਤ ਗਾਈਡ ਵਜੋਂ ਸਿਖਲਾਈ ਦੇ ਰਿਹਾ ਹੈ, ਜੋ ਸੈਲਾਨੀਆਂ ਨੂੰ ਪੰਛੀ ਦੇਖਣ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੁਦਰਤ ਬਾਰੇ ਜਾਗਰੂਕ ਕਰਨਗੇ। ਇਹ ਪ੍ਰੋਜੈਕਟ ਆਮਦਨ ਵੰਡ ਮਾਡਲ ‘ਤੇ ਅਧਾਰਤ ਹੋਵੇਗਾ ਜੋ ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਕਰੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਅਤੇ ਸੂਬੇ ਦਾ ਸਰਵਪੱਖੀ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੀ ਚੌਹਾਲ ਡੈਮ, ਮੈਲੀ ਡੈਮ, ਥਾਣਾ ਡੈਮ ਅਤੇ ਪਠਾਨਕੋਟ ਦੇ ਧਾਰ ਖੇਤਰ ਨੂੰ ਈਕੋ-ਟੂਰਿਜ਼ਮ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਸੂਬੇ ਵਿੱਚ ਹੋਰ ਈਕੋ-ਟੂਰਿਜ਼ਮ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
Read More: ਮੰਡੀਆਂ ‘ਚ ਮੌਜੂਦਾ ਸੀਜ਼ਨ ਦੌਰਾਨ 125 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ: ਲਾਲ ਚੰਦ ਕਟਾਰੂਚੱਕ