ਸੁਖਸਾਲ/ਨੰਗਲ 28 ਮਈ ,2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਭਲਾਣ ਮਜਾਰਾ ਵਿਖੇ ਸ਼ਿਵ ਮੰਦਿਰ ਤ੍ਰਿਵੈਣੀ ਆਸ਼ਰਮ ਵਿੱਚ ਪਹੁੰਚੇ ਅਤੇ ਪਵਿੱਤਰ ਧਾਰਮਿਕ ਸਥਾਨ ਤੇ ਮੱਥਾਂ ਟੇਕਿਆ, ਉਨ੍ਹਾਂ ਨੇ ਸੁਖਸਾਲ ਵਿਖੇ 38ਵਾਂ ਸਲਾਨਾ ਭੰਡਾਰਾ ਸਿੱਧ ਬਾਬਾ ਬਗੀਚੀ ਵਾਲਾ ਵਿੱਚ ਸਮੂਲੀਅਤ ਕੀਤੀ ਅਤੇ ਸੰਗਤਾਂ ਵਿਚ ਬੈਠ ਕੇ ਧਾਰਮਿਕ ਪ੍ਰਸੰਗ ਸਰਵਣ ਕੀਤੇ। ਉਨ੍ਹਾਂ ਨੇ ਇਨ੍ਹਾਂ ਦੋਵੇ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਉਥੇ ਹਾਜ਼ਰ ਸੰਗਤਾਂ/ਸ਼ਰਧਾਲੂਆਂ ਤੇ ਇਲਾਕੇ ਦੇ ਪਤਵੰਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਸੁਕਰਾਨਾ ਕੀਤਾ ਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਕੈਬਨਿਟ ਮੰਤਰੀ (Harjot Singh Bains) ਨੇ ਕਿਹਾ ਕਿ ਇਹ ਦੂਰ ਦੂਰਾਂਡੇ ਦੇ ਇਲਾਕੇ ਵਿੱਚ ਪਿਛਲੇ ਸਮੇਂ ਦੌਰਾਨ ਅਣਦੇਖੀ ਕਾਰਨ ਸਹੂਲਤਾਂ ਨਹੀ ਪਹੁੰਚ ਸਕੀਆਂ ਹਨ, ਸੜਕਾਂ ਦੀ ਹਾਲਤ ਬਹੁਤ ਚੰਗੀ ਨਹੀ ਹੈ, ਜਲ ਸਪਲਾਈ ਦੇ ਨਵੀਨੀਕਰਨ ਦੀ ਵੀ ਜਰੂਰਤ ਹੈ। ਉਹ ਹਰ ਪਿੰਡ, ਹਰ ਇਲਾਕੇ ਦੀ ਮੁਸ਼ਕਿਲ ਤੋ ਭਲੀ ਭਾਂਤ ਜਾਣੂ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ, ਉਹ ਇਸ ਇਲਾਕੇ ਦੇ ਐਮ.ਐਲ.ਏ.ਦੇ ਨਾਲ ਨਾਲ ਲੋਕਾਂ ਦੇ ਭਰਾ ਤੇ ਪੁੱਤਰ ਵੀ ਹਨ। ਇਸ ਲਈ ਹਰ ਮੁਸ਼ਕਿਲ ਹੱਲ ਹੋਵੇਗੀ, ਸੁਰੂਆਤ ਕਰ ਦਿੱਤੀ ਹੈ, ਜਲਦੀ ਹੀ ਨਤੀਜੇ ਸਾਹਮਣੇ ਆਉਣਗੇ। ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ.ਸੰਜੀਵ ਗੌਤਮ, ਭਲਾਣ ਮੰਦਿਰ ਕਮੇਟੀ ਦੇ ਸੋਮਵਾਰ ਦਾਸ, ਬਾਬਾ ਸੁਦਾਮਾ ਜੀ, ਕੁਲਦੀਪ ਚੰਦ, ਅਮਰੀਕ ਸਿੰਘ, ਜੁਗਿੰਦਰ ਸਿੰਘ, ਦੇਸ ਰਾਜ ਸ਼ਰਮਾ, ਲਾਖਾ ਸ਼ਰਮਾ, ਦੁਬੇ, ਹੈਪੀ, ਨਿੰਦਰ, ਸੁਭਾਸ਼, ਕਮਲ ਚੰਦ ਵਰਮਾ, ਅਸ਼ੋਕ ਕੁਮਾਰ ਬੇਲਾ, ਪੱਮੀ ਸੈਣੀ ਤੇ ਸਹਿਜੋਵਾਲ ਧਾਰਮਿਕ ਸਮਾਗਮ ਵਿੱਚ ਜਗਦੀਸ਼ ਕੁਮਾਰ ਗੋਰਖੀ ਮੁੱਖ ਸੇਵਕ, ਨਵੀਨ ਕੁਮਾਰ, ਦਵਿੰਦਰ ਕੁਮਾਰ, ਨਰਿੰਦਰ ਕੁਮਾਰ, ਜੁਗਿੰਦਰ, ਜਸਵਿੰਦਰ ਸੈਣੀ ਹਾਜ਼ਰ ਸਨ ਤੇ ਇਲਾਕੇ ਦੇ ਪਤਵੰਤੇ ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਜਸਪਾਲ ਸਿੰਘ ਢਾਹੇ, ਮਨੂੰ ਪੁਰੀ, ਨਿਤਿਨ ਪੁਰੀ, ਸੁਰਜੀਤ ਸਿੰਘ, ਸੁਭਾਸ਼ ਸੈਣੀ, ਰਾਜੀਵ ਸ਼ਰਮਾ, ਰਾਕੇਸ਼ ਸ਼ਰਮਾ, ਹੈਪੀ ਮਜਾਰਾ, ਬਲਵੰਤ ਮਜਾਰਾ, ਹਨੀ ਸੁਖਸਾਲ, ਬਿੱਲਾ ਮਹਿਲਮਾ, ਹੈਪੀ ਭੰਗਲਾ,ਸੰਜੀਵ ਕੁਮਾਰ ਸੈਣੀ, ਹਨੀ ਭੱਟੋਂ, ਹੈਪੀ, ਵਿੱਕੀ ਭੰਗਲਾ, ਗੁਰਬਖਸ਼ ਸਿੰਘ ਬਿੱਲਾ, ਲੱਕੀ ਸੈਣੀ, ਬੱਬੀ ਸੈਣੀ, ਅਰਜਿਤ ਸੈਣੀ ਹਾਜ਼ਰ ਸਨ।