ਨੰਗਲ , 07 ਦਸੰਬਰ 2023: ਨੰਗਲ (Nangal) ਦੇ ਵਿਕਾਸ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਾਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੰਗਲ ਸ਼ਹਿਰ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ। ਮੇਰਾ ਇਹ ਸੁਪਨਾ ਹੈ ਕਿ ਨੰਗਲ ਸ਼ਹਿਰ ਨੂੰ ਸੈਰ ਸਪਾਟਾ ਹੱਬ ਬਣਾਵਾਗੇ, ਇਸ ਨਾਲ ਵਪਾਰ ਤੇ ਕਾਰੋਬਾਰ ਪ੍ਰਫੁੱਲਿਤ ਹੋਣਗੇ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਹੋਰ ਮਜਬੂਤ ਹੋਵੇਗੀ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਨਯਾਂ ਨੰਗਲ ਤੇ ਨੰਗਲ ਸ਼ਹਿਰ ਦੀਆਂ ਸੜਕਾਂ ਦਾ ਜਾਇਜਾ ਲੈਣ ਉਪਰੰਤ ਮੋਜੂਦ ਅਧਿਕਾਰੀਆਂ ਨੂੰ ਹਦਾਇਤਾ ਜਾਰੀ ਕਰਦੇ ਹੋਏ ਕੀਤਾ। ਸ.ਬੈਂਸ ਦੇ ਨੰਗਲ (Nangal) ਦੌਰੇ ਦੌਰਾਨ ਐਸ.ਡੀ.ਐਮ ਅਨਮਜੋਤ ਕੌਰ, ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆਂ, ਲੋਕ ਨਿਰਮਾਣ ਵਿਭਾਗ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਮੋਜੂਦ ਸਨ। ਉਨ੍ਹਾਂ ਨੇ ਖੁੱਦ ਜਮੀਨੀ ਹਕੀਕਤ ਤੋਂ ਜਾਣੂ ਹੋਣ ਲਈ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ, ਇਸ ਲਈ ਬਿਲਕੁਲ ਲਾਪਰਵਾਹੀ ਨਾ ਵਰਤੀ ਜਾਵੇ।
ਸ. ਬੈਂਸ ਨੇ ਕਿਹਾ ਕਿ ਨੰਗਲ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀ ਹੈ, ਇਸ ਦੇ ਬਾਵਜੂਦ ਜਿਹੜੇ ਵਿਕਾਸ ਦੇ ਕੰਮ ਪਿਛਲੇ ਸਾਲਾ ਦੌਰਾਨ ਸੁਰੂ ਕੀਤੇ ਗਏ ਉਹ ਬਕਾਇਆ ਹਨ ਜਾਂ ਰੁਕੇ ਹੋਏ ਹਨ, ਜਿਸ ਨਾਲ ਨੰਗਲ ਸ਼ਹਿਰ ਦੇ ਵਸਨੀਕ ਅਤੇ ਆਉਣ ਜਾਣ ਵਾਲੇ ਲੋਕ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਕਰਨ ਦੀ ਯੋਜਨਾ ਤਿਆਰ ਕਰਨ।
ਲੋਕ ਨਿਰਮਾਣ ਵਿਭਾਗ, ਨਗਰ ਕੋਂਸਲ, ਜਲ ਸਪਲਾਈ ਵਿਭਾਗ, ਸੀਵਰੇਜ, ਇਲੈਕਟ੍ਰੀਕਲ ਵਿਭਾਗ ਦਾ ਬਿਹਤਰ ਤਾਲਮੇਲ ਬਣਾਇਆ ਜਾਵੇ ਤਾਂ ਕਿ ਬਣੀਆਂ ਹੋਈਆਂ ਸੜਕਾਂ ਨੂੰ ਹੋਰ ਵਿਭਾਗਾ ਦੀਆਂ ਯੋਜਨਾਵਾਂ ਕਾਰਨ ਕੱਟਿਆ ਜਾ ਤੋੜਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ- ਸੁਥਰਾ ਰੱਖਣਾ ਸਾਡੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਸ਼ਹਿਰ ਦੀਆਂ ਅੰਦਰੂਨੀ ਅਤੇ ਸ਼ਹਿਰ ਨੂੰ ਜੋੜਨ ਵਾਲੀਆਂ ਸੜਕਾਂ ਭਾਵੇ ਉਹ ਕਿਸੇ ਵੀ ਵਿਭਾਗ ਅਧੀਨ ਹੋਣ ਉਨ੍ਹਾ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਫਰਜ਼ ਹੈ ਤੇ ਇਸ ਵਿੱਚ ਕੋਈ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਬਕਾਇਆ ਵਿਕਾਸ ਕਾਰਜਾਂ ਦਾ ਰੀਵਿਊ ਕਰਨ ਉਪਰੰਤ ਕਿਹਾ ਕਿ ਵਿਕਾਸ ਦੇ ਕੰਮ ਭਾਵੇਂ ਕਿਸੇ ਵੀ ਕਾਰਨ ਬਕਾਇਆ ਹੋਣ, ਤਕਨੀਕੀ ਅੜਿੱਕੇ ਦੂਰ ਕਰਕੇ ਮੁਕੰਮਲ ਕਰਵਾਏ ਜਾਣ।
ਸ.ਬੈਂਸ ਨੇ ਕਿਹਾ ਕਿ ਨੰਗਲ ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਕੁਦਰਤੀ ਤੌਰ ਤੇ ਮਨਮੋਹਕ ਵਾਤਾਵਰਣ ਵਾਲਾ ਇੱਕ ਚੰਗਾ ਸ਼ਹਿਰ ਹੈ, ਜਿੱਥੇ ਕੁਦਰਤੀ ਸ੍ਰੋਤਾ ਦੀ ਕੋਈ ਘਾਟ ਨਹੀ ਹੈ। ਪੰਛੀਆ, ਪਰਿੰਦੀਆਂ ਲਈ ਵੀ ਇੱਥੌ ਦਾ ਵਾਤਾਵਰਣ ਬੇਹੱਦ ਮਨਪਸੰਦ ਹੈ, ਬਹੁਤ ਸਾਰੇ ਪੰਛੀ ਦੂਰ ਦੂਰਾਡੇਂ ਤੋ ਇੱਥੇ ਆਉਦੇ ਹਨ, ਇਹ ਸਮੁੱਚਾ ਇਲਾਕਾ ਧਾਰਮਿਕ ਸੈਰ ਸਪਾਟੇ ਲਈ ਵੀ ਜਾਣਿਆ ਜਾਦਾ ਹੈ। ਸ਼ਰਧਾਲੂ, ਸੈਲਾਨੀ ਵੱਡੀ ਗਿਣਤੀ ਵਿਚ ਇੱਥੇ ਆਉਦੇ ਹਨ, ਸੂਬੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਪ੍ਰਵੇਸ਼ ਦੁਆਰ ਹੈ, ਇਸ ਲਈ ਇਸ ਨਗਰ ਦਾ ਸਰਵਪੱਖੀ ਵਿਕਾਸ ਕਰਨਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਆਉਣ ਜਾਣ ਵਾਲੇ ਲੋਕਾਂ ਲਈ ਬੁਨਿਆਦੀ ਸਹੂਲਤਾ ਮੁਹੱਇਆ ਕਰਵਾਉਣਾ ਸਾਡੀ ਜਿੰਮੇਵਾਰੀ ਹੈ, ਮਜਬੂਤ ਸੜਕਾਂ ਦਾ ਨੈਟਵਰਕ ਬੇਹੱਦ ਜਰੂਰੀ ਹੈ ਤੇ ਇਹ ਸਾਰੇ ਕੰਮ ਜਲਦੀ ਹੋਣਗੇ। ਉਨ੍ਹਾਂ ਨੇ ਤਹਿਸੀਲਦਾਰ ਸੰਦੀਪ ਕੁਮਾਰ, ਡਾ.ਸੰਜੀਵ ਗੌਤਮ, ਇੰ.ਜਸਪ੍ਰੀਤ ਜੇ.ਪੀ, ਜੱਸੀ, ਅੰਕੁਸ਼ ਪਾਠਕ, ਨਰਾਇਣ ਸ਼ਰਮਾ ਹਾਜ਼ਰ ਸਨ।