ਚੰਡੀਗੜ੍ਹ 21 ਜੁਲਾਈ 2024: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫਰੀਦਕੋਟ ਅਤੇ ਗਿੱਦੜਬਾਹਾ ਦੇ CDPO ਦਫਤਰ ਦਾ ਅਚਨਚੇਤ ਦੌਰਾ ਕੀਤਾ | ਇਕ ਵੀਡੀਓ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਅਤੇ ਗਰਭਵਤੀ ਬੀਬੀਆਂ ਨੂੰ ਵਧੀਆ ਖਾਣਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਉਨ੍ਹਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ |
ਇਸ ਦੌਰਾਨ ਡਾ. ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਦੇ ਦਫਤਰ ‘ਚ ਪਏ ਗੱਟਿਆਂ ਨੂੰ ਖੁੱਲ੍ਹਵਾ ਕੇ ਖਿਚੜੀ, ਦਲੀਆ ਅਤੇ ਮੁਰਮਰੇ ਦੀ ਜਾਂਚ ਕੀਤੀ ਅਤੇ ਤਿਆਰ ਕੀਤੇ ਮਿੱਠਾ ਦਲੀਆ ਤੇ ਖਿਚੜੀਖੁਦ ਖਾ ਕੇ ਚੈੱਕ ਕੀਤਾ ਅਤੇ ਉਸਤੇ ਤਸ਼ੱਲੀ ਪ੍ਰਗਟਾਈ | ਇਨ੍ਹਾਂ ਆਂਗਣਵਾੜੀ ਸੈਂਟਰਾਂ ‘ਚ ਖੁਰਾਕ ਸਪਲੀਮੈਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਵੰਡੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਵਧੀਆ ਤੇ ਮਿਆਰੀ ਖੁਰਾਕ ਵਸਤੂਆਂ ਮਾਰਕਫੈੱਡ ਰਾਹੀਂ ਉਪਲਬੱਧ ਕਰਵਾਈ ਜਾਂਦੀ ਹੈ |