ਐਸ.ਏ.ਐਸ.ਨਗਰ 12 ਸਤੰਬਰ 2022: ਆਦਮੀ ਆਪਣੀ ਲਗਨ ਅਤੇ ਮਿਹਨਤ ਨਾਲ ਵੱਡੇ ਤੋਂ ਵੱਡਾ ਟੀਚਾ ਸਰ ਕਰ ਸਕਦਾ ਹੈ । ਤੁਸੀ ਸਾਰੇ ਪੰਜਾਬ ਦੇ ਜੰਮਪਲ ਹੋ, ਜਿਨ੍ਹਾਂ ਨੇ ਮਿਹਨਤ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹਰ ਖੇਤਰ ਵਿੱਚ ਮੱਲਾ ਮਾਰੀਆ ਹਨ । ਮੈਨੂੰ ਪੂਰਨ ਆਸ ਹੈ ਕਿ ਤੁਹਾਡੇ ਵਿੱਚੋਂ ਆਉਣ ਵਾਲੇ ਕੁੱਝ ਸਾਲਾ ਵਿੱਚ ਪੰਜਾਬ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਵਿੱਚ ਮੈਂਡਲ ਹਾਸਲ ਕਰ ਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕਰਨਗੇ ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਇਹ ਪਹਿਲੀ ਵਾਰ ਇਸ ਵੱਡੇ ਪੱਧਰ ਦਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਜਿੱਥੇ ਵੱਖ-ਵੱਖ ਉਮਰ ਵਰਗਾਂ ਵਿੱਚ ਖਿਡਾਰੀ ਬਲਾਕ ਪੱਧਰ ਤੋਂ ਜਿੱਤ ਕੇ ਸੂਬਾ ਪੱਧਰ ਤੱਕ ਖੇਡਣਗੇ ਤੇ ਸਰਕਾਰ ਵੱਲੋਂ ਖੇਡ ਨੀਤੀ ਮੁਤਾਬਿਕ ਉਨ੍ਹਾਂ ਦੀ ਗਰੇਡੇਸ਼ਨ ਅਤੇ ਕਰੋੜਾ ਰੁਪਏ ਦੇ ਇਨਾਮ ਦਿੱਤੇ ਜਾਣਗੇ ।
ਇਹ ਬਿਆਨ ਮੈਡਮ ਅਨਮੋਲ ਗਗਨ ਮਾਨ ਸੈਰ ਸਪਾਟਾ ਅਤੇ ਸੱਭਿਆਚਾਰਕ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਵੱਲੋਂ ਅੱਜ ਐਸ.ਏ.ਐਸ ਨਗਰ ਦੇ ਬਹੁ ਮੰਤਵੀ ਖੇਡ ਸਟੇਡੀਅਮ ਸੈਕਟਰ 78 ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2022’ ਅਧੀਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੀ ਸ਼ੁਰੂਆਤ ਕਰਦਿਆ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਦਿੱਤਾ ਗਿਆ ।
ਇਸ ਸਮਾਗਮ ਵਿੱਚ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਖੇਡ ਮੰਤਰੀ ਉਚੇਚੇ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਵੱਲੋਂ ਵੀ ਬੱਚਿਆ ਦੀ ਹੌਸਲਾ ਅਫ਼ਜਾਈ ਕਰਦਿਆ ਕਿਹਾ ਗਿਆ ਕਿ ਪੰਜਾਬ ਵਿੱਚ ਪਹਿਲਾ ਕਦੇ ਵੀ ਖੇਡਾਂ ਪ੍ਰਤੀ ਅਜਿਹਾ ਮਾਹੌਲ ਨਹੀ ਬਣਿਆ ਸੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਸਫ਼ਲਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਬਲਾਕ ਵਿੱਚ ਪਹਿਲਾ 200 ਤੋਂ ਵੱਧ ਖਿਡਾਰੀ ਨਹੀ ਸਨ ਹੁੰਦੇ ਹੁਣ ਇਨ੍ਹਾਂ ਖੇਡਾਂ ਵਿੱਚ ਬਲਾਕ ਪੱਧਰ ਤੇ 3500 ਦੇ ਕਰੀਬ ਖਿਡਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਜਦਕਿ ਡੇਰਾਬਸੀ ਬਲਾਕ ਵਿੱਚ 4200 ਖਿਡਾਰੀਆਂ ਵੱਲ਼ੋਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ ।
ਉਨ੍ਹਾਂ ਇਨ੍ਹਾਂ ਖੇਡਾਂ ਦਾ ਸਫ਼ਲਤਾਪੂਰਵਕ ਆਯੋਜਨ ਕਰਨ ਲਈ ਜਿਲ੍ਹਾਂ ਪ੍ਰਸ਼ਾਸਨ, ਕੋਚਾ, ਅਧਿਆਪਕਾ ਅਤੇ ਜਿਲ੍ਹਾ ਖੇਡ ਵਿਭਾਗ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਉਤਸ਼ਾਹ ਦੇਖ ਕੇ ਸਾਨੂੰ ਆਸ ਹੈ ਕਿ ਅਗਲੇ 5-7 ਸਾਲਾ ਵਿੱਚ ਪੰਜਾਬ ਵਿੱਚੋਂ ਕੌਮਾਂਤਰੀ ਪੱਧਰ ਦੇ ਵੱਡੇ ਖਿਡਾਰੀ ਉਭਰ ਕੇ ਅੱਗੇ ਆਉਂਣਗੇ ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਖੇਡ ਭਾਵਨਾ ਨੂੰ ਮੁੜ ਤੋਂ ਪ੍ਰਫੁੱਲਤ ਕਰਨ ਲਈ ਦਿਨ ਰਾਤ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਸਾਨੂੰ ਆਸ ਹੈ ਕਿ ਪੰਜਾਬ ਛੇਤੀ ਹੀ ਭਾਰਤ ਦਾ ਖੇਡਾਂ ਦੇ ਖੇਤਰ ਵਿੱਚ ਨੰਬਰ ਇੱਕ ਸੂਬਾ ਬਣੇਗਾ । ਇਸ ਮੌਕੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੀ ਸੰਬੋਧਨ ਕਰਦਿਆ ਭਾਗ ਲੈਣ ਵਾਲੇ ਖਿਡਾਰੀਆਂ,ਕੋਚਾਂ ਅਤੇ ਉਨ੍ਹਾਂ ਦੇ ਅਧਿਆਪਕਾ ਨੂੰ ਵਧਾਈ ਪੇਸ਼ ਕੀਤੀ । ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਇਸ ਮੌਕੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾ ਦਾ ਸਵਾਗਤ ਕੀਤਾ ਗਿਆ।
ਖਿਡਾਰੀਆਂ ਵੱਲੋਂ ਖੇਡਾਂ ਨੂੰ ਖੇਡ ਭਾਵਨਾਂ ਨਾਲ ਖੇਡਣ ਦੇ ਮੰਤਵ ਲਈ ਸਹੁੰ ਵੀ ਚੁੱਕੀ ਗਈ । ਪ੍ਰੋਗਰਾਮ ਦੀ ਸੁਰੂਆਤ ਦੌਰਾਨ ਜੁਗਨੀ ਕਲਚਰ ਤੇ ਵੇਅਲਫੇਅਰ ਕਲੱਬ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਦੇ ਅੰਤਰਗਤ ਪੰਜਾਬ ਦੇ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਅਤੇ ਭੰਗੜਾ, ਗਿੱਧਾ ਵੀ ਪੇਸ਼ ਕੀਤਾ ਗਿਆ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐਸ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ,ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ,ਜਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ,ਯੂਥ ਡਿਵੈਲਪਮੈਂਟ ਐਂਡ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਆਮ ਆਦਮੀ ਪਾਰਟੀ ਦੇ ਜਿਲ੍ਹਾ ਇੰਚਾਰਜ਼ ਮੈਡਮ ਪ੍ਰਭਜੋਤ ਕੌਰ ਤੋਂ ਇਲਾਵਾ ਸਕੂਲਾ ਦੇ ਵਿਦਿਆਰਥੀ,ਕੋਚ,ਅਧਿਆਪਕ, ਸਕੂਲਾ ਦੇ ਵਿਦਿਆਰਥੀ ਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।