July 4, 2024 8:42 pm
Aman Arora

ਸ਼ੀਤਲ ਅੰਗੁਰਾਲ ਦੱਸਣ ਕੇ ਉਨ੍ਹਾਂ ਨੇ CM ਭਗਵੰਤ ਮਾਨ ਤੱਕ ਕਿਹੜੇ ਕੰਮਾਂ ਲਈ ਪਹੁੰਚ ਕੀਤੀ ਸੀ ?: ਅਮਨ ਅਰੋੜਾ

ਜਲੰਧਰ/ਚੰਡੀਗੜ੍ਹ 27 ਜੂਨ 2024: ਆਮ ਆਦਮੀ ਪਾਰਟੀ, ਪੰਜਾਬ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਜਲੰਧਰ ਪੱਛਮੀ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਆਪਣੇ ਸਵਾਰਥੀ ਗੈਰ-ਕਾਨੂੰਨੀ ਕੰਮਾਂ ਨੂੰ ਪਹਿਲ ਦੇਣ ਦਾ ਦੋਸ਼ ਲਾਇਆ ਹੈ | ਕੈਬਿਨਟ ਮੰਤਰੀ ਅਮਨ ਅਰੋੜਾ (Sheetal Angural) ਨੇ ਅੱਜ ਜਲੰਧਰ ‘ਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ੀਤਲ ਅੰਗੁਰਾਲ ਨੂੰ ਪੰਜ ਸਵਾਲ ਪੁੱਛੇ ਅਤੇ ਇਨ੍ਹਾਂ ਦੇ ਜਵਾਬ ਜਲੰਧਰ ਪੱਛਮੀ ਵਾਸੀਆਂ ਨੂੰ ਦੇਣ ਲਈ ਕਿਹਾ |

ਉਨ੍ਹਾਂ ਕਿਹਾ ਕਿ ਜਲੰਧਰ ਵਾਸੀ ਸ਼ੀਤਲ ਅੰਗੁਰਾਲ ਨੂੰ ਇਨ੍ਹਾਂ ਚੋਣਾਂ ‘ਚ ਚੰਗਾ ਸਬਕ ਸਿਖਾਉਣਗੇ | ਅੰਗੁਰਾਲ ਨੇ ਜਲੰਧਰ ਵਾਸੀਆਂ ਦੇ ਫ਼ਤਵੇ ਤੋਂ ਵੱਧ ਕੇ ਭਾਜਪਾ ਨੂੰ ਚੁਣਿਆ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸਿਰਫ਼ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਲ ਨੇ ਲਗਭਗ ਢਾਈ ਮਹੀਨੇ ਪਹਿਲਾਂ ਆਪਣਾ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ ਮੁੜ ਚੋਣਾਂ ਤੋਂ ਬਾਅਦ ਅਸਤੀਫ਼ਾ ਵਾਪਸ ਲੈਣ ਚਾਹਿਆ, ਪਰ ਪੰਜਾਬ ਵਿਧਾਨ ਸਭਾ ਸਪੀਕਰ ਨੇ ਅੰਗੁਰਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ।

ਅਮਨ ਅਰੋੜਾ (Sheetal Angural) ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਪਰਾਧਿਕ ਪਿਛੋਕੜ ਸੀ, ਫਿਰ ਵੀ ਉਨ੍ਹਾਂ ਨੇ ਇਨ੍ਹਾਂ ਦੋ ਸਾਲਾਂ ਦੌਰਾਨ ਨਸ਼ਾ ਤਸਕਰਾਂ, ਅਪਰਾਧੀਆਂ, ਨਜਾਇਜ਼ ਸ਼ਰਾਬ ਮਾਫੀਆ ਨਾਲ ਸਬੰਧ ਸਨ | ਇਸਦੇ ਨਾਲ ਹੀ ਅੰਗੁਰਾਲ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਰਹੇ।

ਉਨ੍ਹਾਂ ਨੇ ਸ਼ੀਤਲ ਅੰਗੁਰਾਲ ਨੂੰ ਚੌਥਾ ਸਵਾਲ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਕਿਸ ਤਰ੍ਹਾਂ ਦੇ ਕੰਮਾਂ ਲਈ ਪਹੁੰਚ ਕੀਤੀ ਸੀ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਕੋਈ ਗੈਰ-ਕਾਨੂੰਨੀ ਪ੍ਰਸਤਾਵ ਨਹੀਂ ਸੁਣਦੇ । ਉਨ੍ਹਾਂ ਕਿਹਾ ਕਿ ਭਾਜਪਾ ਨਿਗਮ ਫੰਡਾਂ ‘ਚ ਘਪਲੇ ਦੀ ਗੱਲ ਕਰਦੀ ਹੈ | ਉਨ੍ਹਾਂ ਕਿਹਾ ਭਾਜਪਾ ਜਾਂਚ ਕਰਵਾ ਸਕਦੀ ਹੈ |