Patwari

ਆਊਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਾ ਕੇ CM ਮਨੋਹਰ ਲਾਲ ਨੇ ਦਿੱਤਾ ਕੱਚੇ ਕਰਮਚਾਰੀਆਂ ਨੂੰ ਤੋਹਫਾ

ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੱਚੇ ਕਰਮਚਾਰੀਆਂ (Contracutal employees) ਨੂੰ ਠੇਕੇਦਾਰਾਂ ਦੇ ਚੰਗੁਲ ਤੋਂ ਬਚਾਉਣ ਲਈ ਆਊਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਾ ਕੇ ਲਗਭਗ 90 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਵੱਖ-ਵੱਖ ਵਿਭਾਗਾਂ ਵਿਚ ਸਮਾਯੋਜਿਤ ਕਰ ਕੇ ਮਨੋਹਰ ਤੋਹਫਾ ਦਿੱਤਾ ਹੈ। ਇਸ ਤੋਂ ਇਲਾਵਾ, ਕਰਮਚਾਰੀਆਂ ਦੇ ਨਾਂਅ ‘ਤੇ ਰਾਜਨੀਤੀ ਕਰਨ ਵਾਲੇ ਸੋ ਕਾਲਡ ਕਰਮਚਾਰੀ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਸ ਦੀ ਚਰਚਾ ਦੇਸ਼ਭਰ ਵਿਚ ਹੋ ਰਹੀ ਹੈ।

ਕੱਚੇ ਕਰਮਚਾਰੀਆਂ (Contracutal employees) ਨੂੰ ਈਪੀਏਫ ਅੰਸ਼ਦਾਨ ਤੇ ਈਏਸਆਈ ਦੇ ਨਾਂਅ ‘ਤੇ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਨ ਦੀ ਸ਼ਿਕਾਇਤਾਂ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਕਰਮਚਾਰੀਆਂ ਨੂੰ ਇਕ ਹੀ ਛੱਤ ਦੇ ਹੇਠਾਂ ਸਾਰੀ ਸਹੂਲਤਾਂ ਮਹੁਇਆ ਕਰਵਾਉਣ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕਰਵਾਇਆ ਹੈ।

ਸਰਕਾਰ ਨੇ ਇਕ ਲੱਖ ਤੋਂ ਵੱਧ ਨੋਕਰੀ ਦਿੱਤੀ 

ਮੁੱਖ ਮੰਤਰੀ ਮਨੋਹਰ ਲਾਲ ਮੰਨਦੇ ਹਨ ਕਿ ਲੋਕਤੰਤਰ ਵਿਚ ਕਰਮਚਾਰੀ ਸਰਕਾਰ ਚਲਾਉਣ ਦੇ ਲਈ ਅਹਿਮ ਕੜੀ ਹੁੰਦਾ ਹੈ। ਇਸੀ ਨੁੰ ਧਿਆਨ ਵਿਚ ਰੱਖਦੇ ਹੋਏ ਪਿਛਲੇ 9 ਸਾਲਾਂ ਵਿਚ ਸਰਕਾਰੀ ਕਰਮਚਾਰੀਆਂ ਦੀ ਨਿਯਮਤ ਭਰਤੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਢੰਗ ਨਾਲ ਮੈਰਿਟ ਆਧਾਰ ‘ਤੇ ਪੂਰਾ ਕਰ 1 ਲੱਖ 10 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਨੋਕਰੀ ਦਿੱਤੀ ਹੈ। ਇਸ ਤੋਂ ਇਲਾਵਾ, ਲਗਭਗ 60 ਹਜਾਰ ਤੋਂ ਵੱਧ ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਵੱਖ-ਵੱਖ ਪੜਾਆਂ ਵਿਚ ਹੈ। ਜਿਨ੍ਹਾਂ ਵਿਭਾਗਾਂ ਵਿਚ ਤੁਰੰਤ ਕਾਰਜਬਲ ਦੀ ਜਰੂਰਤ ਹੈ ੳਸ ਨੂੰ ਪੂਰਾ ਕਰਨ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲਗਭਗ 20 ਦਿਨਾਂ ਵਿਚ ਵਿਭਾਗਾਂ ਦੀ ਜਰੂਰਤ ਅਨੁਸਾਰ ਕਰਮਚਾਰੀਆਂ ਨੂੰ ਨੋਕਰੀ ਦੇ ਜਾਬ ਆਫਰ ਲੈਟਰ ਜਾਰੀ ਕੀਤੇ ਜਾਂਦੇ ਹਨ।

ਗਲੋਬਲ ਅਗਵਾਈ ਭਾਰਤ ਦੇ ਬ੍ਰੇਨ-ਡਰੇਨ ਨੁੰ ਅਪਣਾਉਣ ਲਈ ਯਤਨਸ਼ੀਲ

ਵਿਸ਼ਵ ਦੀ ਨੌਜਵਾਨ ਆਬਾਦੀ ਦਾ ਲਗਭਗ 40 ਫੀਸਦੀ ਪ੍ਰਤੀਨਿਧੀਤਵ ਕਰਨ ਵਾਲੇ ਭਾਂਰਤ ‘ਤੇ ਗਲੋਬਲ ਅਗਵਾਈ ਕੀਤੀ ਨਿਗਾਹਾਂ ਹਨ। ਉਹ ਭਾਰਤ ਦੇ ਬ੍ਰੇਨ-ਡਰੇਨ ਨੂੰ ਆਪਣੇ ਦੇਸ਼ਾਂ ਵਿਚ ਲਿਆਉਣ ਲਈ ਯਤਨਸ਼ੀਲ ਹੈ। ਉੰਥੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨੌਜੁਆਨ ਸ਼ਕਤੀ ਸਾਲ 2047 ਤਕ ਵਿਕਸਿਤ ਭਾਂਰਤ ਦਾ ਇਕ ਮਹਤੱਵਪੂਰਨ ਥੰਮ੍ਹ ਮੰਨਿਆ ਹੈ। ਉਨ੍ਹਾਂ ਨੋਜੁਆਨਾਂ ਤੋਂ ਆਪਣੇ ਮਨ ਦੀ ਗੱਲ ਪ੍ਰੋਗ੍ਰਾਮ ਰਾਹੀਂ ਇਨੋਵੇਟਿਵ ਆਈਡਿਆ ਦੇਣ ਦੀ ਅਪੀਲ ਕੀਤੀ ਹੈ।

ਰਾਜਧਾਨੀ ਚੰਡੀਗੜ੍ਹ ਵਿਚ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਦੇ ਡਿਜੀਟਲ ਬੋਰਡ ਲੱਗੇ

ਦੇਸ਼ ਦੇ ਮੰਨੇ-ਪ੍ਰਮੰਨੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਮੁੱਖ ਮੰਤਰੀ ਦੀ ਭਰਤੀ ਪ੍ਰਕ੍ਰਿਆ ਦੇ ਕਾਇਲ ਹਨ। ਪਿਛਲੇ 9 ਸਾਲਾਂ ਦੀ ਹਰਿਆਣਾ ਸਰਕਾਰ ਦੀ ਉਪਲਬਧੀਆਂ ਦੇ ਪਹਿਲੀ ਵਾਰ ਚੰਡੀਗੜ੍ਹ ਦੇ ਪ੍ਰਮੁੱਖ ਚੌਰਾਹਿਆਂ ਤੇ ਪਬਲਿਕ ਸਥਾਨਾਂ ‘ਤੇ ਡਿਜੀਟਲ ਬੋਰਡ ਲੱਗੇ ਹਨ। ਵਿਦਿਅਕ ਦੌਰਾ ‘ਤੇ ਆਉਣ ਵਾਲੇ ਵਿਦਿਆਰਥੀ ਵੀ ਡਿਜੀਟਲ ਇਸ਼ਤਿਹਾਰਾਂ ‘ਤੇ ਦਰਸ਼ਾਏ ਗਏ ਬਿਨ ਪਰਚੀ-ਬਿਨ੍ਹ ਖਰਚੀ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦੇ ਬਾਰੇ ਗਾਇਡ ਤੋਂ ਵੀ ਪੁੱਛਦੇ ਹਨ। ਇਸ ਤੋਂ ਇਲਾਵਾ, ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਨਾਨੀ ਵੀ ਇੰਨ੍ਹਾਂ ਇਸ਼ਤਿਹਾਰਾਂ ਵਿਚ ਦਿਲਚਸਪੀ ਦਿਖਾ ਰਹੇ ਹਨ। ਬੁੱਧੀਜੀਵੀ ਵਰਗ ਚਾਹੇ ਉਹ ਮੀਡੀਆ ਨਾਲ ਜੁੜੇ ਹਨ ਜਾਂ ਸਾਹਿਤ ਤੋਂ ਜੁੜਿਆ ਜਾਂ ਫਿਰ ਸਿਵਲ ਸੋਸਾਇਟੀ ਨਾਲ ਜੁੜਿਆ ਹੈ। ਹਰ ਕੋਈ ਇਹ ਜਾਣਕਾਰੀ ਲੈ ਰਿਹਾ ਹੈ। ਕੌਣ ਹੈ ਮਨੋਹਰ ਲਾਲ।

 

ਮੁੱਖ ਮੰਤਰੀ ਪਬਲਿਕ ਮੰਚਾਂ ਤੋਂ ਪਿਛਲੇ 9 ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਜੋ ਕੰਮ ਸੰਭਵ ਹੈ ਉਹ ਉਹੀ ਕਰਦੇ ਹਨ ਚਾਹੇ ਇਸ ਦੇ ਲਈ ਉਨ੍ਹਾਂ ਨੁੰ ਪਾਰਟੀ ਦੇ ਨੇਤਾਵਾਂ ਦੀ ਨਾਰਾਜਗੀ ਵੀ ਕਿਉਂ ਨਾ ਝੇਲਨੀ ਪਵੇ। ਸਚ ਕਹਿਣਾ, ਸੁਖੀ ਰਹਿਣਾ ਹੈ ਮਨੋਹਰ ਲਾਲ ਦੀ ਹੀ ਕਾਰਜਸ਼ੈਲੀ ਹੈ। ਕਈ ਵਾਰ ਮੁੱਖ ਮੰਤਰੀ ਪਾਰਟੀ ਕਾਰਜਕਰਤਾਵਾਂ ਤੋਂ ਇਲਾਵਾ ਉਦਯੋਗਪਤੀਆਂ ਨੂੰ ਵੀ ਦੋ ਟੂਕ ਜਵਾਬ ਦਿੰਦੇ ਹਨ ਕਿ ਉਹ ਜਮਾਨਾ ਖਤਮ ਹੋ ਗਿਆ ਜਦੋਂ ਸਫੇਦਪੋਸ਼ਾਂ ਤੇ ਵਿਚੌਲੀਆਂ ਰਾਹੀਂ ਮੁੱਖ ਮੰਤਰੀ ਤੋਂ ਮਿਲਣ ਦਾ ਸਮੇਂ ਮੰਗਦੇ ਹਨ। ਅੱਜ ਨਾਗਰਿਕ ਦੀ ਵੀ ਮੁੱਖ ਮੰਤਰੀ ਤੋਂ ਪਹੁੰਚ ਹੋਈ ਹੈ। ਸੀਏਮ ਵਿੰਡੋਂ ਤੇ ਜਨ ਸੰਵਾਦ ਪ੍ਰੋਗ੍ਰਾਮ ਇਸ ਲਙੀ ਵਿਚ ਅਹਿਮ ਭੁਮਿਕਾ ਨਿਭਾ ਰਹੇ ਹਨ। ਹੁਣ ਤਕ 30 ਲੱਖ ਤੋਂ ਵੱਧ ਲੋਕਾਂ ਦੀ ਮੁੱਖ ਮੰਤਰੀ ਸਿੱਧੀ ਪਹੁੰਚ ਹੋਈ ਹੈ। ਸੀਏਮ ਵਿੰਡੋਂ ‘ਤੇ ਆਈ ਸ਼ਿਕਾਇਤਾਂਵਿੱਚੋਂ 10 ਲੱਖ ਤੋਂ ਵੱਧ ਦਾ ਨਿਪਟਾਨ ਹੋ ਚੁੱਕਾ ਹੈ। ਲੋਕਾਂ ਵਿਚ ਸਰਕਾਰ ਦੇ ਪ੍ਰਤੀ ਭਰੋਸਾ ਵਧਿਆ ਹੈ।

Scroll to Top