ਗਿੱਦੜਾਂਵਾਲੀ ਟੋਲ ਪਲਾਜ਼ਾ ਫਰੀ ਕਰਕੇ ਮੁਲਾਜਮਾਂ ਨੇ ਕੰਪਨੀ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

12 ਅਕਤੂਬਰ 2024: ਅਬੋਹਰ ਗੰਗਾਨਗਰ ਨੈਸ਼ਨਲ ਹਾਈਵੈ ਤੇ ਸਥਿਤ ਪਿੰਡ ਗਿੱਦੜਾਂਵਾਲੀ ਟੋਲ ਪਲਾਜ਼ਾ ਨੂੰ ਫਰੀ ਕਰਕੇ ਮੁਲਾਜਮਾਂ ਨੇ ਮਨੈਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੂਈਆਂ ਸਰਵਰ ਟੋਲ ਪਲਾਜ਼ਾ ਦੇ ਪ੍ਰਧਾਨ ਮਹਿੰਦਰ ਕੁਮਾਰ ਨੇ ਦੱਸਿਆ ਕਿ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਅੱਜ ਵੱਡੇ ਕਾਫ਼ਲੇ ਨਾਲ ਗਿੱਦੜਾਂਵਾਲੀ ਟੋਲ ਪਲਾਜ਼ੇ ਤੇ ਆਏ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟੋਲ ਮਨੈਜਮੈਂਟ ਨੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਸੂਬਾ ਮੀਤ ਪ੍ਰਧਾਨ ਸੁਖਜੀਤ ਸਿੰਘ, ਸੂਬਾ ਜਨਰਲ ਸਕੱਤਰ ਰਾਜਵੰਤ ਸਿੰਘ ਖ਼ਾਲਸਾ, ਮਹਿੰਦਰ ਪਾਲ ਖੂਈਆਂ ਸਰਵਰ ਸਣੇ ਕਿਸਾਨ ਯੂਨੀਅਨ ਦੇ ਆਗੂ ਨਾਲ ਮੀਟਿੰਗ ਕੀਤੀ। ਜਿਸ ਵਿਚ ਟੋਲ ਕਰਮਚਾਰੀਆਂ ਦੀਆਂ ਬਣਦੀਆਂ ਮੰਗਾ ਤੇ ਵਿਚਾਰ ਚਰਚਾ ਹੋਈ ।

 

ਜਿਸ ਵਿਚ ਟੋਲ ਕੰਪਨੀ ਨੇ ਸਾਰੀਆ ਮੰਗਾਂ ਮੰਨ ਲਈਆਂ ਹਨ, ਜਿਸ ਵਿਚ ਟੋਲ ਕਰਮਚਾਰੀਆ ਦਾ ਸੈਂਟਰਲ ਘੱਟੋ ਘੱਟ ਤਨਖਾਹ ਲਾਗੂ ਕੀਤੀ ਗਈ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਕਾਨੂੰਨ ਦੇ ਮੁਤਾਬਿਕ ਬਣਦੇ ਸਾਰੇ ਹੱਕ ਦਿੱਤੇ ਜਾਣਗੇ। ਇਹ ਐਗਰੀਮੈਂਟ ਲਿਖਤੀ ਰੂਪ ਵਿਚ ਟੋਲ ਕੰਪਨੀ ਅਤੇ ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਵਿਚਕਾਰ ਹੋਇਆ। ਟੋਲ ਕੰਪਨੀ ਦੇ ਜੀ .ਐਮ ਸੰਤੋਸ਼ ਨੇ ਦੱਸਿਆ ਕਿ ਟੋਲ ਕਰਮਚਾਰੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਕਰਮਚਾਰੀ ਵੀ ਕੰਪਨੀ ਦੀਆਂ ਹਦਾਇਤਾਂ ਮੁਤਾਬਿਕ ਹੀ ਕੰਮ ਕਰਨਗੇ।

Scroll to Top