24 ਅਕਤੂਬਰ 2024: ਪੰਜਾਬ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਪੰਜਵਾਂ ਦਿਨ ਹੈ। ਦੱਸ ਦੇਈਏ ਕਿ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ 13 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿਹਨਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਵੀਰਵਾਰ ਨੂੰ ਯਾਨੀ ਕਿ ਅੱਜ ਪੰਜਾਬ ਦੇ ਕਈ ਵੱਡੇ ਨੇਤਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ। ਕੇਵਲ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਡਾ: ਇਸ਼ਾਂਕ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ| ਉਥੇ ਹੀ ਦੱਸ ਦੇਈਏ ਕਿ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਾ ਹੈ , ਸਾਬਕਾ ਆਗੂ ਸੋਹਣ ਸਿੰਘ ਠੰਡਲ ਨੇ ਅੱਜ ਬੀਜੇਪੀ ਸ਼ਾਮਲ ਕਰ ਲਈ ਹੈ|
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੇਸ਼ ਤੇ ਪੰਜਾਬ ਦੇ ਲਈ ਜਿਉਂਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਮੈਨੂੰ ਸਰਦਾਰ ਹੋਣ ਦੇ ਨਾਤੇ ਮੰਤਰੀ ਬਣਾਇਆ। ਉਨ੍ਹਾਂ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਟਿਕਟ ਦਿੱਤੀ ਗਈ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਗਿੱਦੜਬਾਹਾ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਹਰ ਚੀਜ਼ ਬਾਰੇ ਜਾਣਕਾਰੀ ਹੈ।
ਕਿਸਾਨਾਂ ਦੇ ਲਈ ਕੇਂਦਰ ਸਰਕਾਰ ਐਮਐਮਪੀ ਦੇ ਸਕਦੀ ਹੈ। ਸਾਢੇ 44 ਕਰੋੜ ਰੁਪਏ ਪੰਜਾਬ
ਉਨ੍ਹਾਂ ਕਿਹਾ ਕਿ ਮੈਂ ਕਾਗਸੀਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਰਾਹੁਲ ਗਾਂਧੀ ਨੇ 2008 ਵਿੱਚ ਜਿਹੜਾ ਹੋਕਾ ਦਿੱਤਾ ਸੀ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਐਮਐਲਏ ਤੇ ਮੰਤਰੀ ਬਣਾਉਣਾ ਹੈ। ਰੰਧਾਵਾ ਤੇ ਵੜਿੰਗ ਨੇ ਕਿਹੜੀ ਜੰਗ ਲੜੀ ਕਿ ਇਨ੍ਹਾਂ ਦੀਆਂ ਘਰ ਵਾਲੀਆਂ ਨੂੰ ਟਿਕਟਾ ਦਿੱਤੀਆਂ। ਪ੍ਰਿਯੰਕਾ ਗਾਧੀ ਨੂੰ ਵਾਇਨਾਡ ਤੋਂ ਟਿਕਟ ਦਿੱਤੀ। ਕਾਂਗਰਸ ਪਰਿਵਾਰਵਾਦ ਪਾਰਟੀ ਬਣ ਕੇ ਰਹਿ ਗਈ।