July 7, 2024 2:49 pm
By Election Result

By Election Result: ਬੰਗਾਲ ‘ਚ ਟੀਐਮਸੀ ਅਤੇ ਕੇਰਲ ‘ਚ ਕਾਂਗਰਸ ਦੀ ਜਿੱਤ, ਯੂਪੀ ‘ਚ ਐਸਪੀ ਅੱਗੇ

ਚੰਡੀਗੜ੍ਹ, 08 ਸਤੰਬਰ 2023: (By Election Result) 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸੀਟਾਂ ‘ਤੇ 5 ਸਤੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਘੋਸੀ, ਉੱਤਰਾਖੰਡ ਵਿੱਚ ਬਾਗੇਸ਼ਵਰ, ਬੰਗਾਲ ਵਿੱਚ ਧੂਪਗੁੜੀ, ਝਾਰਖੰਡ ਵਿੱਚ ਡੁਮਰੀ, ਕੇਰਲ ਵਿੱਚ ਪੁਥੁਪੱਲੀ ਅਤੇ ਤ੍ਰਿਪੁਰਾ ਵਿੱਚ ਧਨਪੁਰ ਅਤੇ ਬਾਕਸਾਨਗਰ ਸੀਟਾਂ ਸ਼ਾਮਲ ਹਨ।

ਭਾਜਪਾ ਨੇ ਤ੍ਰਿਪੁਰਾ ਦੀਆਂ ਦੋਵੇਂ ਸੀਟਾਂ – ਧਨਪੁਰ ਅਤੇ ਬਾਕਸਾਨਗਰ ਸੀਟਾਂ ਅਤੇ ਉੱਤਰਾਖੰਡ ਦੀ ਬਾਗੇਸ਼ਵਰ ਸੀਟ ਜਿੱਤ ਲਈ ਹੈ। ਕੇਰਲ ਵਿੱਚ ਕਾਂਗਰਸ ਅਤੇ ਝਾਰਖੰਡ ਵਿੱਚ ਇੰਡੀਆ ਗਠਜੋੜ ਦੇ ਨਾਲ ਜੇਐਮਐਮ ਨੇ ਜਿੱਤ ਪ੍ਰਾਪਤ ਕੀਤੀ ਹੈ। ਉੱਤਰ ਪ੍ਰਦੇਸ਼ ਦੀ ਘੋਸੀ ਸੀਟ ‘ਤੇ ਸਮਾਜਵਾਦੀ ਪਾਰਟੀ ਅਤੇ ਬੰਗਾਲ ‘ਚ ਟੀਐਮਸੀ ਅੱਗੇ ਚੱਲ ਰਹੀ ਹੈ।

ਇਨ੍ਹਾਂ 7 ਵਿਧਾਨ ਸਭਾ ਸੀਟਾਂ ਵਿੱਚੋਂ 5 ਸੀਟਾਂ- ਘੋਸੀ (ਯੂ.ਪੀ.), ਬਾਗੇਸ਼ਵਰ (ਉਤਰਾਖੰਡ), ਡੂਮਰੀ (ਝਾਰਖੰਡ), ਬਾਕਸਾਨਗਰ ਅਤੇ ਧਨਪੁਰ (ਤ੍ਰਿਪੁਰਾ) ‘ਤੇ ਇੰਡੀਆ ਗਠਜੋੜ ਵੱਲੋਂ ਇਕੱਠੇ ਚੋਣ ਲੜੀ ਗਈ ਹੈ। ਇੰਡੀਆ ਗਠਜੋੜ ਦੀਆਂ ਪਾਰਟੀਆਂ ਬੰਗਾਲ ਦੇ ਧੂਪਗੁੜੀ ਅਤੇ ਕੇਰਲ ਦੇ ਪੁਥੁਪੱਲੀ ਵਿੱਚ ਇੱਕ ਦੂਜੇ ਦੇ ਵਿਰੁੱਧ ਲੜੀਆਂ ਸਨ।

ਉੱਤਰਾਖੰਡ ਵਿੱਚ ਬਾਗੇਸ਼ਵਰ ਸ਼ੀਟ

ਉੱਤਰਾਖੰਡ ਦੀ ਅਨੁਸੂਚਿਤ ਜਾਤੀ ਰਾਖਵੀਂ ਵਿਧਾਨ ਸਭਾ ਸੀਟ ਬਾਗੇਸ਼ਵਰ (Bageshwar) ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਭਾਜਪਾ ਉਮੀਦਵਾਰ ਪਾਰਵਤੀ ਦਾਸ ਨੇ ਕਾਂਗਰਸ ਦੇ ਬਸੰਤ ਕੁਮਾਰ ਨੂੰ 2405 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ । ਵੋਟਰਾਂ ਨੇ ਨੋਟਾ ਨੂੰ ਤੀਜੇ ਸਥਾਨ ‘ਤੇ ਰੱਖਿਆ। ਸਮਾਜਵਾਦੀ ਪਾਰਟੀ, ਉਤਰਾਖੰਡ ਕ੍ਰਾਂਤੀ ਦਲ ਅਤੇ ਉਤਰਾਖੰਡ ਪਰਿਵਰਤਨ ਪਾਰਟੀ ਦੇ ਉਮੀਦਵਾਰ ਹਜ਼ਾਰ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ।

ਯੂਪੀ ਦੀ ਘੋਸੀ ਸੀਟ

ਇੱਥੇ ਸਮਾਜਵਾਦੀ ਪਾਰਟੀ (ਐਸਪੀ) ਦੇ ਸੁਧਾਕਰ ਸਿੰਘ ਇੰਡੀਆ ਗਠਜੋੜ ਦੀ ਤਰਫੋਂ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਸੁਧਾਕਰ ਸਿੰਘ ਨੂੰ 14ਵੇਂ ਗੇੜ ਦੀ ਗਿਣਤੀ ਤੱਕ 58 ਹਜ਼ਾਰ 771 ਵੋਟਾਂ ਮਿਲੀਆਂ ਹਨ। ਕੁੱਲ 34 ਗੇੜਾਂ ਦੀ ਗਿਣਤੀ ਹੋਵੇਗੀ। ਭਾਜਪਾ ਦੇ ਦਾਰਾ ਸਿੰਘ 20715 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਜੁਲਾਈ ਵਿੱਚ ਦਾਰਾ ਸਿੰਘ ਚੌਹਾਨ ਸਮਾਜਵਾਦੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਦੋਂ ਤੋਂ ਘੋਸੀ ਸੀਟ ਖਾਲੀ ਸੀ।

ਝਾਰਖੰਡ ਦੀ ਡੂਮਰੀ ਸੀਟ

ਡੂਮਰੀ ਸੀਟ ‘ਤੇ ਇੰਡੀਆ ਗਠਜੋੜ ਤੋਂ ਝਾਰਖੰਡ ਮੁਕਤੀ ਮੋਰਚਾ (JMM) ਦੀ ਬੇਬੀ ਦੇਵੀ ਨੇ ਜਿੱਤੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ ਪਰ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਐਨਡੀਏ ਤੋਂ ਏਜੇਐਸਯੂ ਉਮੀਦਵਾਰ ਯਸ਼ੋਦਾ ਦੇਵੀ ਨੂੰ 13000 ਹਜ਼ਾਰ ਵੋਟਾਂ ਨਾਲ ਹਰਾਇਆ ਹੈ।

ਤ੍ਰਿਪੁਰਾ ਦੀਆਂ ਬਾਕਸਨਗਰ ਅਤੇ ਧਨਪੁਰ ਸੀਟਾਂ

ਤ੍ਰਿਪੁਰਾ ਦੀਆਂ ਦੋਵੇਂ ਵਿਧਾਨ ਸਭਾ ਸੀਟਾਂ ਭਾਜਪਾ ਨੇ ਜਿੱਤ ਲਈਆਂ ਹਨ। ਧਨਪੁਰ ਤੋਂ ਭਾਜਪਾ ਉਮੀਦਵਾਰ ਬਿੰਦੂ ਦੇਬਨਾਥ ਨੇ ਸੀਪੀਆਈ (ਐਮ) ਦੇ ਉਮੀਦਵਾਰ ਕੌਸ਼ਿਕ ਚੰਦਾ ਨੂੰ 18871 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਕੇਰਲ ਦੀ ਪੁਥੁਪੱਲੀ ਸੀਟ

ਕਾਂਗਰਸ ਦੀ ਚਾਂਡੀ ਓਮਾਨ ਨੇ ਪੁਥੁਪੱਲੀ ਸੀਟ ਤੋਂ ਸੀਪੀਆਈ (ਐਮ) ਦੇ ਜੈਕ ਸੀ ਥਾਮਸ ਨੂੰ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਹ ਸੀਟ ਕਾਂਗਰਸ ਆਗੂ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇੱਥੇ ਕਾਂਗਰਸ ਨੇ ਓਮਨ ਚਾਂਡੀ ਦੇ ਬੇਟੇ ਨੂੰ ਮੈਦਾਨ ਵਿੱਚ ਉਤਾਰਿਆ ਸੀ। ਭਾਜਪਾ ਵੱਲੋਂ ਸੀਨੀਅਰ ਆਗੂ ਲਿਜਿਨ ਲਾਲ ਚੋਣ ਮੈਦਾਨ ਵਿੱਚ ਸਨ।

ਪੱਛਮੀ ਬੰਗਾਲ ਦੀ ਧੂਪਗੁੜੀ ਸੀਟ

ਛਮੀ ਬੰਗਾਲ ਦੀ ਧੂਪਗੁੜੀ ਸੀਟ ‘ਤੇ ਉਪ ਚੋਣ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨਿਰਮਲ ਚੰਦਰ ਰਾਏ ਨੇ ਭਾਜਪਾ ਦੀ ਤਾਪਸੀ ਰਾਏ ਨੂੰ 4383 ਵੋਟਾਂ ਨਾਲ ਹਰਾਇਆ ਹੈ। ਇਸ ਸੀਟ ‘ਤੇ ਇੰਡੀਆ ਗਠਜੋੜ ਦੇ ਮੈਂਬਰ ਕਾਂਗਰਸ ਅਤੇ TMC ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਹਨ।