ਦੇਸ਼, 23 ਜੂਨ 2025: By Election Result 2025: ਦੇਸ਼ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ | ਇਨ੍ਹਾਂ ਪੰਜਾਬ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਸਭ ਤੋਂ ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ। ਜਿਕਰਯੋਗ ਹੈ ਕਿ 19 ਜੂਨ ਨੂੰ ਪੰਜਾਬ ਦੇ ਲੁਧਿਆਣਾ ਪੱਛਮੀ, ਗੁਜਰਾਤ ਦੇ ਵਿਸਾਵਦਰ ਅਤੇ ਕੜੀ, ਕੇਰਲ ਦੀ ਨੀਲਾਂਬੁਰ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸੀ।
ਗੁਜਰਾਤ ‘ਚ ਭਾਜਪਾ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ, ਪਹਿਲਾਂ ਭਾਜਪਾ ਨੇ ਕਾੜੀ ਸੀਟ ਜਿੱਤੀ ਸੀ। ਅਜਿਹੀ ਸਥਿਤੀ ‘ਚ ਭਾਜਪਾ ਨੂੰ ਕਾਦੀ ਸੀਟ ਬਰਕਰਾਰ ਰੱਖਣੀ ਪਵੇਗੀ। ਵਿਸਾਵਦਰ ‘ਚ ਭਾਜਪਾ ਦੇ ਕਿਰਤੀ 150 ਵੋਟਾਂ ਨਾਲ ਅੱਗੇ ਹਨ | ਲੁਧਿਆਣਾ ਤੋਂ ‘ਆਪ’ ਦੇ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ ਹਨ |
ਪੱਛਮੀ ਬੰਗਾਲ ਦੇ ਕਾਲੀਗੰਜ ਟੀਐਮਸੀ ਦੀ ਉਮੀਦਵਾਰ ਅਲੀਫ਼ਾ 2715 ਵੋਟਾਂ ਨਾਲ ਅੱਗੇ ਹਨ | ਕੇਰਲ ਦੇ ਨੀਲਾਂਬੁਰ ‘ਤੇ ਕਾਂਗਰਸ ਦੇ ਉਮੀਦਵਾਰ 3888 ਵੋਟਾਂ ਨਾਲ ਅੱਗੇ ਗਨ | ਜੇਕਰ ਲੁਧਿਆਣਾ ਤੋਂ ਸੰਜੀਵ ਅਰੋੜਾ ਵਿਧਾਇਕ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਾਜ ਸਭਾ ਸੀਟ ਛੱਡਣੀ ਪਵੇਗੀ, ਜਿਸ ਕਾਰਨ ਰਾਜ ਸਭਾ ਸੀਟ ਖਾਲੀ ਹੋ ਜਾਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਆਪ’ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜ ਸਕਦੀ ਹੈ।
Read More: Ludhiana By Election Result: ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ