ਲੁਧਿਆਣਾ, 23 ਜੂਨ 2025: By Election Result 2025: ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਲੁਧਿਆਣਾ ਸੀਟ ‘ਤੇ 14 ਰਾਊਂਡ ‘ਚੋਂ 4 ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ 2844 ਵੋਟਾਂ ਨਾਲ ਅੱਗੇ ਹਨ। ਇਸਦੇ ਨਾਲ ਹੀ ਕਾਂਗਰਸ ਦੂਜੇ ਸਥਾਨ ‘ਤੇ, ਭਾਜਪਾ ਤੀਜੇ ਸਥਾਨ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ‘ਤੇ ਹੈ। ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ‘ਚ ਹੋ ਰਹੀ ਹੈ।
ਪਹਿਲੇ ਰਾਊਂਡ ‘ਚ ‘ਆਪ’ ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਨ੍ਹਾਂ ਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਸਨ।
ਦੂਜੇ ਰਾਊਂਡ ‘ਚ ‘ਆਪ’ ਉਮੀਦਵਾਰ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ ਸਨ। ਤੀਜੇ ਦੌਰ ‘ਚ ਭਾਜਪਾ ਕਾਂਗਰਸ ਤੋਂ ਅੱਗੇ ਹੋ ਗਈ ਸੀ ਅਤੇ ਸੰਜੀਵ ਅਰੋੜਾ ਨੇ ਲੀਡ ਬਣਾਈ ਰੱਖੀ |
Read More: Ludhiana By Election Result: ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ