ਚੰਡੀਗੜ੍ਹ, 20 ਨਵੰਬਰ 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ (Maharashtra Vidhan Sabha elections) ਲਈ ਵੋਟਿੰਗ ਸਵੇਰ ਤੋਂ ਜਾਰੀ ਹੈ। ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ | ਇਸਦੇ ਨਾਲ ਹੀ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਡਦੂਜੇ ਪੜਾਅ ਦੀ ਵੋਟਿੰਗ ਹੋ ਰਹੀ ਹੈ |
ਚੋਣ ਕਮਿਸ਼ਨ ਦੇ ਮੁਤਾਬਕ ਮਹਾਰਾਸ਼ਟਰ ‘ਚ ਦੁਪਹਿਰ 3 ਵਜੇ ਤੱਕ ਸੂਬੇ ‘ਚ 45.53 ਫੀਸਦੀ ਵੋਟਿੰਗ ਹੋਈ ਹੈ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਦੁਪਹਿਰ 3 ਵਜੇ ਤੱਕ 61.47 ਫੀਸਦੀ ਵੋਟਿੰਗ ਦਰਜ ਕੀਤੀ ਹੈ |
ਮਹਾਰਾਸ਼ਟਰ ਵਿਧਾਨ ਸਭਾ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ। ਇਸ ਦੌਰਾਨ ਗੜ੍ਹਚਿਰੌਲੀ ‘ਚ ਸਭ ਤੋਂ ਵੱਧ 63 ਫ਼ੀਸਦ ਅਤੇ ਮੁੰਬਈ ਸ਼ਹਿਰ ਵਿੱਚ ਸਭ ਤੋਂ ਘੱਟ 39.34 ਫ਼ੀਸਦ ਵੋਟਾਂ ਪਈਆਂ ਹਨ। ਝਾਰਖੰਡ ਵਿਧਾਨ ਸਭਾ (Jharkhand Vidhan Sabha elections) ਚੋਣਾਂ ਦੇ ਆਖਰੀ ਅਤੇ ਦੂਜੇ ਪੜਾਅ ‘ਚ ਅੱਜ 12 ਜ਼ਿਲਿਆਂ ਦੀਆਂ 38 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।