ਚੰਡੀਗੜ੍ਹ 16 ਮਈ 2023: ਭਾਰਤੀ ਸ਼ਟਲਰ ਐਚਐਸ ਪ੍ਰਣਯ (Prannoy H. S.) ਨੇ ਮੰਗਲਵਾਰ ਨੂੰ ਕਰੀਅਰ ਦੀ ਸਰਵੋਤਮ ਪੁਰਸ਼ ਸਿੰਗਲ ਰੈਂਕਿੰਗ ਹਾਸਲ ਕੀਤੀ। ਬੈਡਮਿੰਟਨ ਵਿਸ਼ਵ ਮਹਾਸੰਘ (BWF) ਵੱਲੋਂ ਜਾਰੀ ਤਾਜ਼ਾ ਰੈਂਕਿੰਗ ਮੁਤਾਬਕ ਪ੍ਰਣਯ ਨੇ ਦੋ ਸਥਾਨਾਂ ਦੀ ਛਲਾਂਗ ਲਗਾ ਕੇ ਪਹਿਲੀ ਵਾਰ ਸੱਤਵਾਂ ਸਥਾਨ ਹਾਸਲ ਕੀਤਾ ਹੈ। ਕੇਰਲ ਦਾ 30 ਸਾਲਾ ਸ਼ਟਲਰ ਸਿਖਰਲੇ 10 ਵਿਚ ਇਕਲੌਤਾ ਭਾਰਤੀ ਹੈ ਜਦਕਿ ਲਕਸ਼ਯ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਕ੍ਰਮਵਾਰ 22ਵੇਂ ਅਤੇ 23ਵੇਂ ਸਥਾਨ ‘ਤੇ ਹਨ। ਪ੍ਰਣਯ ਦੇ 17 ਟੂਰਨਾਮੈਂਟਾਂ ਵਿੱਚ 66,147 ਅੰਕ ਹਨ।
ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੇ ਵੀ 17ਵੇਂ ਤੋਂ 15ਵੇਂ ਸਥਾਨ ‘ਤੇ ਪਹੁੰਚ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ। ਮਹਿਲਾ ਸਿੰਗਲਜ਼ ‘ਚ ਪੀਵੀ ਸਿੰਧੂ ਇਕ ਸਥਾਨ ਦੇ ਸੁਧਾਰ ਨਾਲ 11ਵੇਂ ਸਥਾਨ ‘ਤੇ ਹੈ, ਜਦਕਿ ਸਾਇਨਾ ਨੇਹਵਾਲ 36ਵੇਂ ਸਥਾਨ ‘ਤੇ ਬਰਕਰਾਰ ਹੈ। ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਦੋ ਸਥਾਨ ਹੇਠਾਂ ਡਿੱਗ ਕੇ ਸੱਤਵੇਂ ਸਥਾਨ ‘ਤੇ ਪਹੁੰਚ ਗਈ ਹੈ।