ਚੰਡੀਗੜ੍ਹ, 13 ਅਗਸਤ 2024: ਭਾਰਤੀ ਪੈਰਾ-ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ (Pramod Bhagat) ਨੂੰ ਬੈਡਮਿੰਟਨ ਵਿਸ਼ਵ ਮਹਾਸੰਘ (BWF) ਦੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕਰਨ ‘ਤੇ 18 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਪ੍ਰਮੋਦ ਭਗਤ ਹੁਣ ਪੈਰਿਸ ਪੈਰਾਲੰਪਿਕ ਦਾ ਹਿੱਸਾ ਨਹੀਂ ਬਣ ਸਕਣਗੇ। ਬੈਡਮਿੰਟਨ ਵਿਸ਼ਵ ਮਹਾਸੰਘ ਨੇ ਮੰਗਲਵਾਰ, 13 ਅਗਸਤ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ।
ਜਿਕਰਯੋਗ ਹੈ ਕਿ 1 ਮਾਰਚ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀਏਐਸ) ਦੇ ਡੋਪਿੰਗ ਵਿਰੋਧੀ ਡਿਵੀਜ਼ਨ ਨੇ ਬੈਡਮਿੰਟਨ ਖਿਡਾਰੀ (Pramod Bhagat) ਨੂੰ 12 ਦੇ ਅੰਦਰ ਤਿੰਨ ਵਾਰ ਆਪਣੇ ਟਿਕਾਣੇ ਬਾਰੇ ਜਾਣਕਾਰੀ ਨਾ ਦੇਣ ਲਈ ਬੈਡਮਿੰਟਨ ਵਿਸ਼ਵ ਮਹਾਸੰਘ ਦੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ ।