July 4, 2024 9:26 pm
Gautam Malhotra

ਈਡੀ ਵਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਕਾਰੋਬਾਰੀ ਗੌਤਮ ਮਲਹੋਤਰਾ ਗ੍ਰਿਫਤਾਰ

ਚੰਡੀਗੜ੍ਹ, 8 ਫਰਵਰੀ 2023: ਗੌਤਮ ਮਲਹੋਤਰਾ (Gautam Malhotra) ਨੂੰ ਅੱਜ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀ ਨੇ ਦੱਸਿਆ ਕਿ ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਵਿੱਚ “ਬੇਨਿਯਮੀਆਂ” ਨਾਲ ਜੁੜੇ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਹੈ।

ਗੌਤਮ ਮਲਹੋਤਰਾ (Gautam Malhotra) ਸ਼ਰਾਬ ਬਣਾਉਣ ਵਾਲੀ ਵੱਡੀ ਕੰਪਨੀ ਓਏਸਿਸ ਗਰੁੱਪ ਦਾ ਡਾਇਰੈਕਟਰ ਹੈ ਅਤੇ ਸਾਬਕਾ ਵਿਧਾਇਕ (ਸ਼੍ਰੋਮਣੀ ਅਕਾਲੀ ਦਲ) ਦੀਪਕ ਮਲਹੋਤਰਾ ਦਾ ਪੁੱਤਰ ਹੈ। ਉਸ ‘ਤੇ ਗੈਰ-ਕਾਨੂੰਨੀ ਪੈਸਾ ਟਰਾਂਸਫਰ ਕਰਨ ਅਤੇ ਅਪਰਾਧ ਦੀ ਕਮਾਈ ਕਰਨ ਦੇ ਇਲਾਵਾ ਕਾਰਟਲਾਈਜ਼ੇਸ਼ਨ ਵਿਚ ਭੂਮਿਕਾ ਨਿਭਾਉਣ ਦਾ ਵੀ ਦੋਸ਼ ਹੈ।

ਇਸਦੇ ਨਾਲ ਹੀ ਇੱਕ ਚਾਰਟਰਡ ਅਕਾਊਂਟੈਂਟ ਜੋ ਪਹਿਲਾਂ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨਾਲ ਕੰਮ ਕਰ ਚੁੱਕਾ ਹੈ, ਉਸਨੂੰ ਵੀ ਸੀਬੀਆਈ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ‘ਸਾਊਥ ਗਰੁੱਪ’ ਵਜੋਂ ਜਾਣੀ ਜਾਂਦੀ ਇੱਕ ਲਾਬੀ ਦੀ ਮਿਲੀਭੁਗਤ ਅਤੇ ਰਿਸ਼ਵਤ ਨਾਲ ਦਿੱਲੀ ਦੀ ਐਕਸਾਈਜ਼ ਡਿਊਟੀ ਨੀਤੀ ਨੂੰ ਸੋਧਣ ਦੌਰਾਨ ਬੇਨਿਯਮੀਆਂ ਕੀਤੀਆਂ ਗਈਆਂ ਸਨ।