ਨਿਊਯਾਰਕ ਸਿਟੀ ਵਾਪਸ ਆ ਰਹੀ ਬੱਸ ਹਾਦਸਾਗ੍ਰਸਤ, 5 ਜਣਿਆਂ ਦੀ ਮੌ.ਤ

24 ਅਗਸਤ 2025: ਨਿਆਗਰਾ ਫਾਲਸ ਤੋਂ ਨਿਊਯਾਰਕ ਸਿਟੀ (New York City) ਵਾਪਸ ਆ ਰਹੀ ਇੱਕ ਸੈਲਾਨੀ ਬੱਸ ਪਲਟਣ ਨਾਲ ਇੱਕ ਭਾਰਤੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਬੱਸ ਵਿੱਚ ਭਾਰਤੀ ਅਤੇ ਚੀਨੀ ਨਾਗਰਿਕਾਂ ਸਮੇਤ ਕੁੱਲ 54 ਯਾਤਰੀ ਸਵਾਰ ਸਨ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਹਾਦਸਾ ਡਰਾਈਵਰ ਦੇ ਧਿਆਨ ਭਟਕਾਉਣ ਕਾਰਨ ਹੋਇਆ ਹੈ।

ਇਹ ਦੁਖਦਾਈ ਹਾਦਸਾ ਸ਼ੁੱਕਰਵਾਰ ਦੁਪਹਿਰ 12:30 ਵਜੇ ਦੇ ਕਰੀਬ ਨਿਊਯਾਰਕ (New York)ਦੇ ਪੇਮਬਰੋਕ ਖੇਤਰ ਵਿੱਚ ਇੰਟਰਸਟੇਟ ਹਾਈਵੇਅ-90 ‘ਤੇ ਵਾਪਰਿਆ। ਸੂਬਾਈ ਪੁਲਿਸ ਮੁਖੀ ਆਂਦਰੇ ਰੇਅ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਡਰਾਈਵਰ ਦਾ ਧਿਆਨ ਭਟਕ ਗਿਆ ਸੀ ਜਿਸ ਕਾਰਨ ਉਸਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਪਲਟ ਗਈ।

ਹਾਦਸਾ ਇੰਨਾ ਗੰਭੀਰ ਸੀ ਕਿ ਬਹੁਤ ਸਾਰੇ ਯਾਤਰੀ ਬੱਸ (bus) ਵਿੱਚੋਂ ਡਿੱਗ ਪਏ ਅਤੇ ਪੰਜ ਬਾਲਗ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਹੁਤ ਸਾਰੇ ਯਾਤਰੀ ਬੱਸ ਦੇ ਅੰਦਰ ਫਸ ਗਏ ਜਿਨ੍ਹਾਂ ਨੂੰ ਬਚਾਅ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਹੋਰ ਯਾਤਰੀ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਹੋਰ ਜਾਂਚ ਜਾਰੀ ਹੈ।

Read More: ਨਿਊਯਾਰਕ ਦੌਰੇ ‘ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ ‘ਤੇ ਸਾਂਝੀ ਹੋ ਰਹੀ ਵੀਡੀਓ

Scroll to Top