Bus Accident news

Bus Accident: ਬਰਾਤੀਆਂ ਨਾਲ ਭਰੀ ਬੱਸ ਪਲਟੀ, ਹਾਦਸੇ ‘ਚ 5 ਜਣਿਆ ਦੀ ਮੌਤ

ਚੰਡੀਗੜ੍ਹ, 20 ਦਸੰਬਰ 2024: ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਘਾਟ ਨੇੜੇ ਵਿਆਹ ਸਮਾਗਮ ‘ਚ ਜਾ ਰਹੀ ਬਰਾਤੀਆਂ ਨਾਲ ਭਰੀ ਨਿੱਜੀ ਬੱਸ ਪਲਟਣ ਨਾਲ ਵੱਡਾ ਹਾਦਸਾ (Bus Accident) ਵਾਪਰਿਆ ਹੈ | ਇਸ ਹਾਦਸੇ ‘ਚ 5 ਜਣਿਆ ਦੀ ਮੌਤ ਹੋ ਗਈ ਅਤੇ 27 ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 9:15 ਵਜੇ ਤਾਮਹਿਨੀ ਘਾਟ ‘ਤੇ ਵਾਪਰਿਆ ਹੈ।

ਜਾਣਕਾਰੀ ਮੁਤਾਬਕ ਵਿਆਹ ਲਈ ਬੱਸ ਲੋਹੇਗਾਓਂ ਤੋਂ ਬੀਰਵਾੜੀ ਵੱਲ ਜਾ ਰਹੀ ਸੀ। ਇਸ ਦੌਰਾਨ ਬੱਸ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ।ਇਸ ਹਾਦਸੇ ‘ਚ ਮਰਨ ਵਾਲਿਆਂ ‘ਚ ਦੋ ਪੁਰਸ਼ ਅਤੇ ਤਿੰਨ ਮਹਿਲਾਵਾਂ ਸ਼ਾਮਲ ਹਨ | ਹਾਦਸੇ ‘ਚ (Bus Accident) ਜ਼ਖਮੀਆਂ ਨੂੰ ਇਲਾਜ ਲਈ ਮਾਂਗਾਓਂ ਗ੍ਰਾਮੀਣ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਮੁੰਬਈ ਤੱਟ ਨੇੜੇ ਬੁੱਧਵਾਰ ਨੂੰ ਸਮੁੰਦਰੀ ਫੌਜ ਦੇ ਇਕ ਜਹਾਜ਼ ਦੇ ਇਕ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹੈ।

ਮ੍ਰਿਤਕਾਂ ਦੀ ਪਛਾਣ ਸੰਗੀਤਾ ਜਾਧਵ, ਗੌਰਵ ਦਰਾਡੇ, ਸ਼ਿਲਪਾ ਪਵਾਰ ਅਤੇ ਵੰਦਨਾ ਜਾਧਵ ਵਜੋਂ ਹੋਈ ਹੈ, ਜਦਕਿ ਇਕ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਜਾਰੀ ਹੈ |

Read More: Parliament Winter Session: ਸਰਦ ਰੁੱਤ ਸੈਸ਼ਨ ਦਾ ਅੱਜ ਆਖ਼ਰੀ ਦਿਨ, ਸੰਸਦ ‘ਚ ਗੂੰਜੇ ਇਹ ਅਹਿਮ ਮੁੱਦੇ

Scroll to Top