Burari Building Collapse: ਬੁਰਾੜੀ ‘ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, 2 ਦੀ ਮੌ.ਤ, 12 ਨੂੰ ਕੱਢਿਆ ਬਾਹਰ

28 ਜਨਵਰੀ 2025: ਦਿੱਲੀ ਦੇ (Delhi’s Burari area) ਬੁਰਾੜੀ ਇਲਾਕੇ ਵਿੱਚ ਸੋਮਵਾਰ (27 ਜਨਵਰੀ) ਨੂੰ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਮਲਬੇ ਵਿੱਚ ਲਗਭਗ 20 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉੱਥੇ ਬਚਾਅ ਕਾਰਜ ਹਜੇ ਤੱਕ ਜਾਰੀ ਹੈ । ਹੁਣ ਤੱਕ, 2 ਬੱਚਿਆਂ ਸਮੇਤ 12 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਹੁਣ ਦਿੱਲੀ (Delhi Police) ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਦਿੱਲੀ ਦੇ ਬੁਰਾੜੀ ਵਿੱਚ ਇਮਾਰਤ ਡਿੱਗਣ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਇਹ ਮਾਮਲਾ ਬੁਰਾੜੀ ਦੇ ਕੌਸ਼ਿਕ ਐਨਕਲੇਵ ਨਾਲ ਸਬੰਧਤ ਹੈ, ਜਿੱਥੇ 200 ਗਜ਼ ਦੇ ਖੇਤਰ ਵਿੱਚ ਹਾਲ ਹੀ ਵਿੱਚ ਬਣੀ 4 ਮੰਜ਼ਿਲਾ ਇਮਾਰਤ ਢਹਿ ਗਈ।

‘ਹਰ ਸੰਭਵ ਮਦਦ ਦਿੱਤੀ ਜਾਵੇਗੀ’ – ਮੁੱਖ ਮੰਤਰੀ ਅਤਿਸ਼ੀ

ਸੀਐਮ ਆਤਿਸ਼ੀ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਸੋਸ਼ਲ (social media) ਮੀਡੀਆ ‘ਤੇ ਪੋਸਟ ਕੀਤਾ ਸੀ। ਪੋਸਟ ਵਿੱਚ, ਉਨ੍ਹਾਂ ਲਿਖਿਆ, “ਬੁਰਾਰੀ ਵਿੱਚ ਇਮਾਰਤ ਢਹਿਣ ਦੀ ਇਹ ਘਟਨਾ ਬਹੁਤ ਦੁਖਦਾਈ ਹੈ। ਮੈਂ ਸਥਾਨਕ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾਵੇ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।

Read More: ਚੋਣਾਂ ਤੋਂ ਪਹਿਲਾਂ CM ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਸਰਕਾਰ ਬਣਨ ਤੋਂ ਬਾਅਦ ਮਨੀਸ਼ ਸਿਸੋਦੀਆ ਬਣਨਗੇ ਉਪ ਮੁੱਖ ਮੰਤਰੀ

 

 

Scroll to Top