Bolivia

ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੀ ਸੰਸਦ ‘ਚ ਮਹਿਲਾ ਸੰਸਦ ਮੈਂਬਰਾਂ ਵਿਚਾਲੇ ਧੱਕਾ-ਮੁੱਕੀ

ਚੰਡੀਗੜ੍ਹ, 24 ਮਈ 2023: ਦੱਖਣੀ ਅਮਰੀਕੀ ਦੇਸ਼ ਬੋਲੀਵੀਆ (Bolivia) ਦੀ ਸੰਸਦ ‘ਚ ਮੰਗਲਵਾਰ ਨੂੰ ਮਹਿਲਾ ਸੰਸਦ ਮੈਂਬਰਾਂ ਵਿਚਾਲੇ ਕਾਫੀ ਧੱਕਾ-ਮੁੱਕੀ ਹੋਈ। ਉਨ੍ਹਾਂ ਨੇ ਇੱਕ ਦੂਜੇ ਦੇ ਵਾਲ ਖਿੱਚ ਲਏ। ਦਰਅਸਲ, ਵਿਰੋਧੀ ਸੰਸਦ ਮੈਂਬਰ ਬੈਨਰ ਲੈ ਕੇ ਹੰਗਾਮਾ ਕਰ ਰਹੇ ਸਨ। ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਉਸ ਨਾਲ ਭਿੜ ਗਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਅਨੁਸਾਰ ਸੱਤਾਧਾਰੀ ਪਾਰਟੀ ਦੇ ਮੰਤਰੀ ਐਡੁਆਰਡੋ ਡੇਲ ਕੈਸਟੀਲੋ ਦਸੰਬਰ ਵਿੱਚ ਸਾਂਤਾ ਕਰੂਜ਼ ਖੇਤਰ ਦੇ ਗਵਰਨਰ ਦੀ ਗ੍ਰਿਫ਼ਤਾਰੀ ਬਾਰੇ ਰਿਪੋਰਟ ਪੇਸ਼ ਕਰ ਰਹੇ ਸਨ। ਫਿਰ ਵਿਰੋਧੀ ਨੇਤਾਵਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਵਿਰੋਧੀ ਨੇਤਾਵਾਂ ਨੇ ਮੰਤਰੀ ਕੈਸਟੀਲੋ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਪ੍ਰਦਰਸ਼ਿਤ ਕੀਤੇ। ਉਨ੍ਹਾਂ ‘ਤੇ ਲਿਖਿਆ ਹੋਇਆ ਸੀ- ਮਨਿਸਟਰ ਆਫ ਟੈਰਰ। ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਬੈਨਰ ਪਾੜਨਾ ਸ਼ੁਰੂ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਕਰੀਬ 20 ਸੰਸਦ ਮੈਂਬਰ ਆਪਸ ‘ਚ ਭਿੜ ਗਏ। ਵੀਡੀਓ ‘ਚ ਕੁਝ ਸੰਸਦ ਮੈਂਬਰ ਦਖਲ ਦਿੰਦੇ ਵੀ ਨਜ਼ਰ ਆਏ |

Scroll to Top