Jalandhar

ਜਲੰਧਰ ਵਿਖੇ ਪੁਲਿਸ ‘ਤੇ ਹਮਲਾ ਕਰਨ ਵਾਲੇ ਦੇ ਘਰ ‘ਤੇ ਚੱਲਿਆ ਪੀਲਾ ਪੰਜਾਂ

ਜਲੰਧਰ , 05 ਮਾਰਚ 2025: ਪੰਜਾਬ ਪੁਲਿਸ ਲਗਾਤਰ ਨਸ਼ਿਆਂ ਅਤੇ ਨਸ਼ਾ ਤਸਕਰ ਖ਼ਿਲਾਫ ਕਾਰਵਾਈ ਕਰ ਰਹੀ ਹੈ | ਅੱਜ ਤਾਜ਼ਾ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ ‘ਤੇ ਪੀਲੇ ਪੰਜੇ ਨਾਲ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਬੁਲਡੋਜ਼ਰ ਕਾਰਵਾਈ ਜਲੰਧਰ ਦੇ ਕਾਜ਼ੀ ਮੰਡੀ ਨੇੜੇ ਇਲਾਕੇ ‘ਚ ਕੀਤੀ ਗਈ ਹੈ |

ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ ‘ਤੇ ਤਾਇਨਾਤ ਸੀ, ਜਿਸ ਤੋਂ ਬਾਅਦ ਜੇ. ਸੀ.ਬੀ. ਮਸ਼ੀਨਾਂ ਦੀ ਮੱਦਦ ਨਾਲ ਇੱਕ ਇਹ ਢਾਬੇ ‘ਤੇ ਢਾਹ ਦਿੱਤਾ। ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਧਰਮਿੰਦਰ ਨਾਮਕ ਵਿਅਕਤੀ ਦਾ ਹੈ, ਜਿਸਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਮਾਮਲੇ ਦਰਜ ਹਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ‘ਚ ਨਗਰ ਨਿਗਮ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ, ਜਿਸ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪੁਲਿਸ ਮੁਤਾਬਕ ਧਰਮਿੰਦਰ ਦੇ ਘਰ ‘ਤੇ ਬੁਲਡੋਜ਼ਰ ਚਲਾਇਆ, ਜਿਸਨੇ 25 ਜਨਵਰੀ (ਸ਼ਨੀਵਾਰ) ਨੂੰ ਜਲੰਧਰ ‘ਚ ਛਾਪੇਮਾਰੀ ਕਰਨ ਗਈ ਜਲੰਧਰ (Jalandhar) ਕਮਿਸ਼ਨਰੇਟ ਪੁਲਿਸ ਦੀ ਸੀਆਈਏ ਸਟਾਫ ਟੀਮ ‘ਤੇ ਗੋਲੀਬਾਰੀ ਕੀਤੀ ਸੀ। ਘਟਨਾ ਤੋਂ ਕੁਝ ਦਿਨ ਬਾਅਦ ਸੀਆਈਏ ਪੁਲਿਸ ਪਾਰਟੀ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਉਕਤ ਮੁਲਜ਼ਮ ਵਿਰੁੱਧ ਰਾਮਾ ਮੰਡੀ ਪੁਲਿਸ ਸਟੇਸ਼ਨ ‘ਚ ਬੀਐਨਐਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਪੁਲਿਸ ਪਾਰਟੀ ‘ਤੇ ਕਈ ਗੋਲੀਆਂ ਚਲਾਈਆਂ ਸਨ। ਉਕਤ ਘਟਨਾ ਵਿੱਚ ਕਿਸੇ ਵੀ ਕਰਮਚਾਰੀ ਨੂੰ ਗੋਲੀ ਨਹੀਂ ਲੱਗੀ, ਪਰ ਦੋ ਕਰਮਚਾਰੀ ਜ਼ਖਮੀ ਹੋ ਗਏ।

ਸੀਆਈਏ ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਕਿਹਾ ਸੀ ਕਿ ਸਾਥੀ ਏਐਸਆਈ ਬਲਕਾਰ ਸਿੰਘ ਅਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਸਨ। ਇਹ ਛਾਪਾ ਭਾਰਗਵ ਕੈਂਪ ਪੁਲਿਸ ਸਟੇਸ਼ਨ ‘ਚ ਦਰਜ ਅਸਲਾ ਐਕਟ ਦੀ ਐਫਆਈਆਰ ਦੇ ਸਬੰਧ ‘ਚ ਮਾਰਿਆ ਗਿਆ ਸੀ। ਜਦੋਂ ਟੀਮ ਛਾਪਾ ਮਾਰਨ ਲਈ ਪਹੁੰਚੀ ਤਾਂ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ ਸੀ।

Read More: ਬਟਾਲਾ ਦੀ ਪਾਸ਼ ਕਲੋਨੀ ‘ਚ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾਂ, ਲੋਕ ਨੇ ਕੀਤਾ ਵਿਰੋਧ

Scroll to Top