6 ਦਸੰਬਰ 2024: ਬੁਢਲਾਡਾ ਦੇ ਨਜ਼ਦੀਕ ਪਿੰਡ ਮੱਲ ਸਿੰਘ ਵਾਲਾ ਵਿਖੇ ਇੱਕ ਲੜਕੀ ਦੇ ਵਿਆਹ ਸਮਾਗਮ ਵਿੱਚ ਬੋਹਾ ਤੋਂ ਫੋਟੋਗ੍ਰਾਫਰ ਮੱਖਣ ਸਿੰਘ (Photographer Makhan Singh ) ਫੋਟੋਗ੍ਰਾਫੀ ਕਰਨ ਦੇ ਲਈ ਆਇਆ ਸੀ, ਜੋ ਸਮਾਗਮ ਦੇ ਵਿੱਚ ਫੋਟੋ ਗਰਾਫੀ ਕਰ ਰਿਹਾ ਸੀ। ਅਚਾਨਕ ਫੋਟੋਗ੍ਰਾਫਰ ਦਾ ਸਿਰ ਦਰਦ ਹੋਣ ਲੱਗ ਪਿਆ, ਜਿਸ ਤੋਂ ਬਾਅਦ ਉਸਦੇ ਪੂਰੇ ਸਰੀਰ ਵਿੱਚ ਦਰਦ ਹੋਣ ਲੱਗ ਪਈ ਤੇ ਉਹ ਬਾਅਦ ਵਿੱਚ ਧਰਤੀ ਤੇ ਡਿੱਗ ਗਿਆ, ਡਿੱਗਦੇ ਸਰ ਹੀ ਉਸ ਦੀ ਮੌਤ ਹੋ ਗਈ|
ਜਾਣਕਾਰੀ ਮਿਲੀ ਹੈ ਕਿ ਇਹ ਪੂਰੀ ਘਟਨਾ ਵਿਆਹ ਵਾਲੇ ਘਰ ਦੇ ਵਿੱਚ ਲੱਗੇ ਸੀਸੀਟੀਵੀ(cctv) ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ, ਫੋਟੋਗ੍ਰਾਫਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ|
ਗੱਲਬਾਤ ਦੌਰਾਨ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਗਿਆਨ ਚੰਦ ਨੇ ਦੱਸਿਆ ਕਿ ਮੱਖਣ ਸਿੰਘ ਬੋਹਾ ਤੋਂ ਫੋਟੋਗ੍ਰਾਫਰ ਹੈ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਮੱਲ ਸਿੰਘ ਵਾਲਾ ਵਿਖੇ ਇੱਕ ਲੜਕੀ ਦੇ ਵਿਆਹ ਸਮਾਗਮ ਵਿੱਚ ਸ਼ਗਨਾਂ ਦੇ ਮੌਕੇ ਫੋਟੋਗ੍ਰਾਫੀ ਕਰਨ ਦੇ ਲਈ ਗਿਆ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਇਸ ਪਰਿਵਾਰ ਦੀ ਮਦਦ ਦੇ ਲਈ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਤਾਂ ਕਿ ਪਰਿਵਾਰ ਦੇ ਪਿੱਛੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।
READ MORE: Punjab News: ਟਰੈਕਟਰ ਤੇ ਮੋਟਰਸਾਈਕਲ ਵਿਚਾਲੇ ਹੋਈ ਆਹਮੋ-ਸਾਹਮਣੀ ਟੱ.ਕ.ਰ, ਇੱਕ ਵਿਅਕਤੀ ਦੀ ਮੌ.ਤ