ਲੁਧਿਆਣਾ, 20 ਫਰਵਰੀ 2023: ਬੁੱਢਾ ਦਰਿਆ ਪੈਦਲ ਯਾਤਰਾ ਦੇ ਵਲੰਟੀਅਰਾਂ ਨੇ ਬੀਤੇ ਦਿਨ 14ਵਾਂ ਪੜਾਅ ਹਰ ਐਤਵਾਰ ਦੀ ਤਰਾਂ ਪੂਰਾ ਕਰ ਕਰ ਲਿਆ ਹੈ ।ਇਸ ਵਿੱਚ ਭਾਗ ਲੈਣ ਵਾਲੇ ਨੌਜਵਾਨ ਅਤੇ ਬਜ਼ੁਰਗ ਸਨ ਅਤੇ ਸਭ ਤੋਂ ਛੋਟੀ ਭਾਗੀਦਾਰ ਅੱਠ ਸਾਲ ਦੀ ਜਪਲੀਨ ਕੌਰ ਸੀ। ਇਸਦੇ ਨਾਲ ਹੀ ਰਾਜਿੰਦਰ ਸਿੰਘ ਕਾਲੜਾ, ਇੱਕ ਉੱਘੇ ਵਾਤਾਵਰਣ ਪ੍ਰੇਮੀ ਨੇ ਪੈਦਲ ਯਾਤਰਾ ਦੇ ਟੀਮ ਲੀਡਰ ਵਜੋਂ ਕੰਮ ਕੀਤਾ। ਪੈਦਲ ਯਾਤਰਾ ਬੁੱਢਾ ਦਰਿਆ ‘ਤੇ ਸਥਿਤ ਪਿੰਡ ਬਾਰਨਹਾਰਾ ਪੁਲ ਤੋਂ ਸ਼ੁਰੂ ਹੋ ਕੇ ਲਗਭਗ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਬੁੱਢਾ ਦਰਿਆ ‘ਤੇ ਸਥਿਤ ਦੱਖਣੀ ਬਾਈਪਾਸ ਪੁਲ ‘ਤੇ ਸਮਾਪਤ ਹੋਈ।
ਇਸ ਖੇਤਰ ਵਿੱਚ ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੀ ਕੋਈ ਵੀ ਇਕਾਈ ਨਹੀਂ ਦਿਖਾਈ ਦਿੰਦੀ ਸਵਾਏ ਇਕ ਕੰਪਨੀ ਜਿਹੜੀ ਸੀਮਿੰਟ ਦੀਆ ਸਲੈਬਾਂ ਬਣਾਉਦੀ ਹੈ। ਪਰ ਉਦਯੋਗਾਂ ਵੱਲੋਂ ਕੈਮੀਕਲ ਡਿਸਚਾਰਜ ਹੋਣ ਕਾਰਨ ਵਗਦਾ ਪਾਣੀ ਬਿਲਕੁਲ ਸ਼ਾਹ-ਕਾਲਾ “ਕਾਲਾ ਪਾਣੀ” ਹੈ। ਬੁੱਢੇ ਦਰਿਆ ਦੇ ਨਾਲ ਵੱਧ ਤੋਂ ਵੱਧ ਏਰੀਏ ਵਿਚ ਨਾਜ਼ਾਇਜ ਕਬਜ਼ੇ ਕੀਤੇ ਪਾਏ ਗਏ।
ਹਰਿਆਲੀ ਵੀ ਛੋਟੀਆਂ ਜਗਾਂ ਤੇ ਦਿਖਾਈ ਦਿੱਤੀ । ਕਈ ਥਾਵਾਂ ’ਤੇ ਕੂੜਾ ਖਿਲਰਿਆ ਦੇਖਿਆ ਜਾ ਸਕਦਾ ਹੈ। ਸ਼ੁਰੂਆਤੀ ਤੌਰ ‘ਤੇ ਪਿੰਡ ਬਰਨਹਾਰਾ ਨੇੜੇ ਬੰਨ੍ਹ ਤੋਂ ਜ਼ਿਆਦਾਤਰ ਮਿੱਟੀ ਹਟਾ ਦਿੱਤੀ ਗਈ ਹੈ ਅਤੇ ਚੌੜਾਈ ਨੂੰ ਘਟਾ ਦਿੱਤਾ ਗਿਆ ਹੈ। ਖਿੰਡੇ ਹੋਏ ਰਹਿੰਦ-ਖੂੰਹਦ ਅਤੇ ਜੰਗਲੀ ਬੂਟਿਆ ਦੇ ਕਰਕੇ ਰਸਤਾ ਤੰਗ ਹੋ ਗਿਆ ਹੈ। ਰਸਤੇ ਦੀ ਚੌੜਾਈ ਘੱਟ ਹੋਣ ਕਾਰਨ ਪੈਦਲ ਚਲਣਾ ਮੁਸ਼ਕਲ ਹੈ। ਵਾਲੰਟੀਅਰਾਂ ਨੇ ਨਾਅਰੇ ਲਗਾ ਕੇ ਜੋਸ਼ ਨਾਲ ਪੈਦਲ ਯਾਤਰਾ ਨੂੰ ਕੀਤਾ ਅਤੇ ਪਲੇ ਕਾਰਡ ਲੈ ਕੇ ਜਾਗਰੂਕਤਾ ਡਰਾਈਵ ਨੂੰ ਪਿੰਡ ਵਾਸੀਆਂ ਅਤੇ ਨਵੇਂ ਆਏ ਲੋਕਾਂ ਨਾਲ ਵਧੇਰੇ ਗੱਲਬਾਤ ਕਰਕੇ ਚਲਾਇਆ ਗਿਆ।
ਪੈਦਲ ਯਾਤਰਾ ਦਾ ਤਾਲਮੇਲ ਪੀਏਸੀ ਅਤੇ ਬੁੱਢਾ ਦਰਿਆ ਐਕਸ਼ਨ ਫਰੰਟ (ਬੀਏਡੀਐਫ) ਦੁਆਰਾ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਅਤੇ ਕਾਰਕੁੰਨ ਸ਼ਾਮਲ ਹੋਏ।ਪੈਦਲ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਰਜਿੰਦਰ ਸਿੰਘ ਕਾਲੜਾ, ਜਪਲੀਨ ਕੌਰ, ਸੁਖਵਿੰਦਰ ਸਿੰਘ, ਨਿਮਰਤ ਕੌਰ, ਆਯੂਸ਼ ਜੈਨ, ਸੁਰੇਸ਼ ਮੱਲ੍ਹਣ, ਬਲਜੀਤ ਕੌਰ, ਸ਼ਮਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਸਹਾਰਨਮਾਜਰਾ, ਡਾ: ਸੁਰਜੀਤ ਸਿੰਘ, ਰਵਿੰਦਰ ਸਿੰਘ, ਵਿੱਕੀ ਰੂਪ ਰਾਏ, ਬਲਾਕ ਪ੍ਰਧਾਨ ਆਪ, ਉਪਮਾ ਸ਼ਰਮਾ, ਮਹਿੰਦਰ ਸਿੰਘ ਗਰੇਵਾਲ, ਐਡਵੋਕੇਟ ਰਾਕੇਸ਼ ਭਾਟੀਆ, ਐਡਵੋਕੇਟ ਹਰੀ ਓਮ ਜਿੰਦਲ, ਬ੍ਰਿਗੇਡੀਅਰ ਆਈ ਐਮ ਸਿੰਘ, ਕਰਨਲ ਜੇ ਐਸ ਗਿੱਲ, ਡਾ ਵੀਪੀ ਮਿਸ਼ਰਾ, ਦਾਨ ਸਿੰਘ ਓਸਨ, ਗੁਰਪ੍ਰੀਤ ਸਿੰਘ ਪਲਾਹਾ, ਮੋਹਿਤ ਸਾਗੜ , ਅਮੀਨ ਲਖਨਪਾਲ, ਵਿਜੇ ਕੁਮਾਰ, ਸੁਭਾਸ਼ ਚੰਦਰ, ਮਨਿੰਦਰਜੀਤ ਸਿੰਘ ਬੈਨੀਪਾਲ (ਬਾਵਾ ਮਾਛੀਆਂ)ਅਤੇ ਕਰਨਲ ਸੀਐਮ ਲਖਨਪਾਲ ਹਾਜ਼ਰ ਸਨ | ਬੁੱਢਾ ਦਰਿਆ ਪੈਦਲ ਯਾਤਰਾ ਦਾ ਪੰਦਰਵਾਂ ਪੜਾਅ 26 ਫਰਵਰੀ (ਐਤਵਾਰ) 2023 ਨੂੰ ਸਵੇਰੇ 09.00 ਵਜੇ ਬੁੱਢਾ ਦਰਿਆ ‘ਤੇ ਲੁਧਿਆਣਾ – ਲਾਡੋਵਾਲ ਦੱਖਣੀ ਬਾਈਪਾਸ ਪੁਲ ਤੋਂ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿੱਚ 225 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਮਾਲਪੁਰ, 4850 ਮੀਟਰ ਪਾਈਪਲਾਈਨ ਅਤੇ 2 ਨੰਬਰ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਦਾ ਉਦਘਾਟਨ ਕਰਨਗੇ। ਇਹ ਵਿਸਤ੍ਰਿਤ ਪ੍ਰੋਜੈਕਟ ਬੁੱਢਾ ਦਰਿਆ ਦੇ ਕਾਇਆ ਕਲਪ ਲਈ ਤਿਆਰ ਕੀਤਾ ਗਿਆ ਹੈ।ਇਸ ਸੀਵਰੇਜ ਟ੍ਰੀਟਮੈਂਟ ਪ੍ਰਾਜੈਕਟ ਦੀ ਕੁੱਲ ਲਾਗਤ 650 ਕਰੋੜ ਰੁਪਏ ਹੋਵੇਗੀ। ਮੁੱਖ ਮੰਤਰੀ ਮਾਨ 315.50 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਤਿੰਨ ਹਿੱਸਿਆਂ (ਜੋ ਕਿ ਪੂਰੇ ਪ੍ਰੋਜੈਕਟ ਦਾ ਦੋ ਤਿਹਾਈ ਹਿੱਸਾ ਹੈ) ਦਾ ਉਦਘਾਟਨ ਕਰਨਗੇ।