July 2, 2024 8:56 pm
Rahul Gandhi

Budget Session: ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ, ਸਦਨ ‘ਚ ਆਸਕਰ ਜੇਤੂਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ, 14 ਮਾਰਚ 2023: ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਵਿੱਚ ਵੀ ਸਰਕਾਰ ਅਤੇ ਵਿਰੋਧੀ ਧਿਰ ਆਪਸ ਵਿੱਚ ਆਹਮੋ-ਸਾਹਮਣੇ ਹਨ। ਇਸ ਕਾਰਨ ਲੋਕ ਸਭਾ (Lok Sabha) ਅਤੇ ਰਾਜ ਸਭਾ ਵਿੱਚ ਹੰਗਾਮਾ ਜਾਰੀ ਹੈ। ਮੰਗਲਵਾਰ ਨੂੰ ਇਸ ਹੰਗਾਮੇ ਕਾਰਨ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਹੈ । ਰਾਜ ਸਭਾ ਵਿੱਚ ਹੰਗਾਮੇ ਦੇ ਵਿਚਕਾਰ, ਮੈਂਬਰਾਂ ਨੇ ਆਸਕਰ ਜਿੱਤਣ ਲਈ ਭਾਰਤੀ ਫਿਲਮਾਂ – ਆਰਆਰਆਰ ਅਤੇ ‘ਦਿ ਐਲੀਫੈਂਟ ਵਿਸਪਰਸ’ ਨੂੰ ਵਧਾਈ ਦਿੱਤੀ।

ਸੰਸਦ ਵਿੱਚ ਜਿੱਥੇ ਕੇਂਦਰ ਨੇ ਰਾਹੁਲ ਗਾਂਧੀ ਦੇ ਲੰਡਨ ਵਿੱਚ ਦਿੱਤੇ ਬਿਆਨਾਂ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ, ਉੱਥੇ ਹੀ ਵਿਰੋਧੀ ਧਿਰ ਨੇ ਅਡਾਨੀ ਅਤੇ ਏਜੰਸੀਆਂ ਵੱਲੋਂ ਛਾਪੇਮਾਰੀ ਦਾ ਮੁੱਦਾ ਚੁੱਕਿਆ । ਇਸ ਕਾਰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਜਾਰੀ ਰਿਹਾ।

ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਰਾਜ ਸਭਾ ਵਿੱਚ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਖ਼ਿਲਾਫ਼ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਗੋਹਿਲ ਨੇ ਦੋਸ਼ ਲਾਇਆ ਕਿ ਗੋਇਲ ਨੇ ਲੋਕ ਸਭਾ (Lok Sabha) ਦੇ ਇਕ ਮੈਂਬਰ ‘ਤੇ ਦੋਸ਼ ਲਗਾ ਕੇ ਉਪਰਲੇ ਸਦਨ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕੀਤੀ ਹੈ।

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਨਿਯਮ 188 ਦੇ ਤਹਿਤ ਭੇਜੇ ਨੋਟਿਸ ਵਿੱਚ ਗੋਹਿਲ ਨੇ ਕਿਹਾ ਕਿ ਗੋਇਲ ਨੇ ਨਿਯਮ 238 ਦੀ ਉਲੰਘਣਾ ਕੀਤੀ ਹੈ “ਜਿਸ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕੋਈ ਵੀ ਮੈਂਬਰ ਦੂਜੇ ਸਦਨ ਦੇ ਕਿਸੇ ਮੈਂਬਰ ਜਾਂ ਮੈਂਬਰ ਵਿਰੁੱਧ ਕੋਈ ਅਪਮਾਨਜਨਕ ਅਤੇ ਇਲਜ਼ਾਮ ਨਹੀਂ ਲਗਾ ਸਕਦਾ | ਗੋਹਿਲ ਨੇ ਨੋਟਿਸ ਵਿੱਚ ਕਿਹਾ ਕਿ 13 ਮਾਰਚ ਨੂੰ ਗੋਇਲ ਨੇ ਰਾਜ ਸਭਾ ਵਿੱਚ ਦੂਜੇ ਸਦਨ ਦੇ ਇੱਕ ਮੈਂਬਰ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨਾਲ ਸਬੰਧਤ ਮੁੱਦਾ ਚੁੱਕਿਆ ਸੀ।