Budget session

ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੀ ਜ਼ੀਰੋ ਆਵਰ ਨਾਲ ਸ਼ੁਰੂਆਤ, ਵਿਧਾਇਕਾਂ ਨੇ ਚੁੱਕੇ ਮੁੱਦੇ

ਚੰਡੀਗੜ੍ਹ, 24 ਮਾਰਚ 2025: Punjab Budget Session: ਪੰਜਾਬ ਵਿਧਾਨ ਸਭਾ ‘ਚ ਬਜਟ 2024-25 ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ੀਰੋ ਆਵਰ ਨਾਲ ਹੋਈ ਹੈ। ਵਿਧਾਨ ਸਭਾ ‘ਚ ਪੰਜਾਬ ਦੇ ਵਿਧਾਇਕ ਆਪੋ-ਆਪਣੇ ਇਲਾਕਿਆਂ ਸੰਬੰਧੀ ਮੁੱਦੇ ਵਿਧਾਨ ਸਭਾ ‘ਚ ਚੁੱਕ ਰਹੇ ਹਨ। ਜਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਈ ਸੀ |

ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਸ਼ਾਮ ਚਾਰ ਵਜੇ ਹੋਵੇਗੀ। ਇਹ ਮੁਲਾਕਾਤ ਬਜਟ ਸੈਸ਼ਨ ਦੇ ਵਿਚਕਾਰ ਹੋਣ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਨੇ ਖੁਦ ਮੁੱਖ ਮੰਤਰੀ ਨੂੰ ਚਾਹ ਲਈ ਸੱਦਾ ਦਿੱਤਾ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੁੱਦਿਆਂ ਅਤੇ ਵਿਧਾਨ ਸਭਾ ‘ਚ ਪਾਸ ਹੋਏ ਸਾਰੇ ਬਿੱਲਾਂ ‘ਤੇ ਚਰਚਾ ਕੀਤੀ ਜਾਵੇਗੀ।

ਵਿਧਾਨ ਸਭਾ ਸੈਸ਼ਨ (Punjab Budget Session) ਸ਼ੁੱਕਰਵਾਰ ਨੂੰ ਹੀ ਸ਼ੁਰੂ ਹੋ ਗਿਆ ਸੀ, ਮੁੱਖ ਮੰਤਰੀ ਨੂੰ ਉਸੇ ਦਿਨ ਰਾਜਪਾਲ ਨੇ ਸੱਦਾ ਦਿੱਤਾ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਵਿਚਕਾਰ ਸਬੰਧ ਬਹੁਤ ਚੰਗੇ ਰਹੇ ਹਨ। ਜਦੋਂ ਤੋਂ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ, ਉਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਜ਼ਿਆਦਾਤਰ ਬਜਟਾਂ ਨੂੰ ਪਹਿਲ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਹੈ।

Read More: ਪੰਜਾਬ ਵਿਧਾਨ ਸਭਾ ਦੀ ਕਾਰਵਾਈ 2.30 ਵਜੇ ਤੱਕ ਮੁਲਤਵੀ, ਕਾਂਗਰਸ ਦਾ ਸਦਨ ਤੋਂ ਵਾਕਆਊਟ

 

Scroll to Top