ਦੇਸ਼, 30 ਦਸੰਬਰ 2025: Budget 2026 News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਜਟ 2026 ‘ਤੇ ਚਰਚਾ ਕਰਨ ਲਈ ਉੱਘੇ ਅਰਥਸ਼ਾਸਤਰੀਆਂ ਅਤੇ ਆਰਥਿਕ ਖੇਤਰ ਦੇ ਮਾਹਰਾਂ ਨਾਲ ਮੁਲਾਕਾਤ ਕੀਤੀ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ, ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬ੍ਰਹਮਣੀਅਮ, ਕਮਿਸ਼ਨ ਦੇ ਹੋਰ ਮੈਂਬਰ, ਅਰਥਸ਼ਾਸਤਰੀ ਅਤੇ ਖੇਤਰ ਦੇ ਮਾਹਰ ਵੀ ਬੈਠਕ ‘ਚ ਮੌਜੂਦ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ 2026-27 ਲਈ ਕੇਂਦਰੀ ਬਜਟ ਪੇਸ਼ ਕਰਨ ਦੀ ਉਮੀਦ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਬਜਟ 2026 ‘ਚ ਮੁੱਖ ਆਰਥਿਕ ਫੈਸਲਿਆਂ ਤੋਂ ਪਹਿਲਾਂ ਸਰਕਾਰ ਦੀਆਂ ਚੱਲ ਰਹੀਆਂ ਚਰਚਾਵਾਂ ਦਾ ਹਿੱਸਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ 2026 ਲਈ ਕੇਂਦਰੀ ਬਜਟ ਪੇਸ਼ ਕਰਨ ਦੀ ਉਮੀਦ ਹੈ, ਜਿਸ ‘ਚ ਕਈ ਤਰ੍ਹਾਂ ਦੇ ਆਰਥਿਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ। ਅਰਥਸ਼ਾਸਤਰੀਆਂ ਅਤੇ ਖੇਤਰ ਦੇ ਮਾਹਰਾਂ ਤੋਂ ਇਲਾਵਾ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ, ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬ੍ਰਹਮਣੀਅਮ ਅਤੇ ਹੋਰ ਕਮਿਸ਼ਨ ਦੇ ਮੈਂਬਰ ਵੀ ਬੈਠਕ ‘ਚ ਸ਼ਾਮਲ ਹੋਣ ਦੀ ਖਬਰਾਂ ਹਨ।
Read More: ਰੂਸੀ ਰਾਸ਼ਟਰਪਤੀ ਪੁਤਿਨ ਦੇ ਨਿਵਾਸ ‘ਤੇ ਹ.ਮ.ਲੇ ਦੀ ਰਿਪੋਰਟਾਂ ‘ਤੇ PM ਮੋਦੀ ਨੇ ਜਤਾਈ ਚਿੰਤਾ




