ਚੰਡੀਗੜ੍ਹ, 01 ਫਰਵਰੀ 2025: Union Budget 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਦੀ ਕਾਂਗਰਸ (Congress) ਨੇ ਆਲੋਚਨਾ ਕੀਤੀ ਹੈ | ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਕੇਂਦਰੀ ਬਜਟ 2025-26 ‘ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਰਾਹੁਲ ਗਾਂਧੀ ਨੇ ਇਸ ਬਜਟ ਨੂੰ ‘ਗੋਲੀ ਦੇ ਜ਼ਖ਼ਮਾਂ ਲਈ ਬੈਂਡੇਜ ਵਰਗਾ’ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਿਚਾਰਾਂ ਦੇ ਮਾਮਲੇ ‘ਚ ਖੋਖਲੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਬੁਨਿਆਦੀ ਤਬਦੀਲੀਆਂ ਦੀ ਲੋੜ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ ਕੇਂਦਰੀ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਹ ਅਸਲ ਮਜ਼ਦੂਰੀ, ਸਮੁੱਚੀ ਖਪਤ ‘ਚ ਵਾਧੇ ਦੀ ਘਾਟ, ਸੁਸਤ ਨਿੱਜੀ ਨਿਵੇਸ਼ ਦਰਾਂ ਅਤੇ ਗੁੰਝਲਦਾਰ ਜੀਐਸਟੀ ਪ੍ਰਣਾਲੀ ਵਰਗੀਆਂ “ਬਿਮਾਰੀਆਂ” ਦਾ ਇਲਾਜ ਨਹੀਂ ਕਰਦਾ ਹੈ, ਜਿਸ ਤੋਂ ਅਰਥਵਿਵਸਥਾ “ਪੀੜਤ” ਹੈ।
ਕਾਂਗਰਸ (Congress) ਨੇ ਇਹ ਵੀ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਬਿਹਾਰ ਨੂੰ ਇੱਕ ਵੱਡਾ ਤੋਹਫ਼ਾ ਦੇ ਰਹੀ ਹੈ ਜਦੋਂ ਕਿ ਉੱਥੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਸਹਿਯੋਗੀ ਨੀਤੀਸ਼ ਕੁਮਾਰ ਦੀ ਸਰਕਾਰ ਅਤੇ ਉਸੇ ਗਠਜੋੜ ਦਾ ਇੱਕ ਮਹੱਤਵਪੂਰਨ ਹਿੱਸਾ ਆਂਧਰਾ ਪ੍ਰਦੇਸ਼ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਭਾਰਤ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਸਰਕਾਰ ਦਾ?’ ਕੀ ਤੁਸੀਂ ਕੇਂਦਰੀ ਵਿੱਤ ਮੰਤਰੀ ਦੇ ਪੂਰੇ ਬਜਟ ਭਾਸ਼ਣ ‘ਚ ਬਿਹਾਰ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਨਾਮ ਸੁਣਿਆ ਹੈ? ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਬੈਸਾਖੀ ‘ਤੇ ਹੈ। ਇਸ ਆਸਰੇ ਨੂੰ ਬਣਾਈ ਰੱਖਣ ਲਈ, ਸਰਕਾਰ ਨੇ ਦੂਜੇ ਸੂਬਿਆਂ ਦੇ ਵਿਕਾਸ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
Read More: ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ‘ਚ ਪੰਜਾਬ ਨੂੰ ਮੁੜ ਅਣਦੇਖਿਆ ਕੀਤਾ: CM ਭਗਵੰਤ ਮਾਨ