ਚੰਡੀਗੜ੍ਹ, 23 ਜੁਲਾਈ 2024: (EPFO) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ‘ਚ ਕਿਹਾ ਕਿ ਰੁਜ਼ਗਾਰ ਅਤੇ ਹੁਨਰ ਵਿਕਾਸ ਸਰਕਾਰ ਦੀਆਂ ਨੌਂ ਤਰਜੀਹਾਂ ‘ਚੋਂ ਇੱਕ ਹੈ। ਜਿਸਦੇ ਤਹਿਤ ਪਹਿਲੀ ਵਾਰ ਰਸਮੀ ਖੇਤਰ ‘ਚ ਨੌਕਰੀ ਸ਼ੁਰੂ ਕਰਨ ਵਾਲਿਆਂ ਨੂੰ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਇਹ ਤਨਖਾਹ ਸਿੱਧੇ ਲਾਭਪਾਤਰੀ ਦੇ ਖਾਤੇ ‘ਚ ਤਿੰਨ ਕਿਸ਼ਤਾਂ ‘ਚ ਜਾਰੀ ਕੀਤੀ ਜਾਵੇਗੀ।
ਇਸ ਦੀ ਵੱਧ ਤੋਂ ਵੱਧ ਰਕਮ 15 ਹਜ਼ਾਰ ਰੁਪਏ ਹੋਵੇਗੀ। EPFO ਨਾਲ ਰਜਿਸਟਰਡ ਲਾਭਪਾਤਰੀਆਂ ਇਸਦਾ ਲਾਭ ਲੈ ਸਕਣਗੇ ਯੋਗਤਾ ਸੀਮਾ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ 2.10 ਕਰੋੜ ਨੌਜਵਾਨਾਂ ਨੂੰ ਫਾਇਦਾ ਮਿਲੇਗਾ ।
ਉਨ੍ਹਾਂ ਕੇਂਦਰ ਸਰਕਾਰ 30 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੀ ਲਾਭ ਦੇਣ ਜਾ ਰਹੀ ਹੈ। ਇਹ ਲਾਭ ਪ੍ਰੋਵੀਡੈਂਟ ਫੰਡ ਯਾਨੀ ਪੀਐਫ ‘ਚ ਇੱਕ ਮਹੀਨੇ ਦੇ ਯੋਗਦਾਨ ਦੇ ਰੂਪ ‘ਚ ਹੋਵੇਗਾ।ਵਿੱਤ ਮੰਤਰੀ ਨੇ ਕਿਹਾ, ‘ਸਾਡੀ ਸਰਕਾਰ ਪ੍ਰਧਾਨ ਮੰਤਰੀ ਪੈਕੇਜ ਦੇ ਹਿੱਸੇ ਵਜੋਂ ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਯੋਜਨਾਵਾਂ ਲਈ ਤਿੰਨ ਯੋਜਨਾਵਾਂ ਲਾਗੂ ਕਰੇਗੀ।