ਚੰਡੀਗੜ੍ਹ, 22 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ (Budget) ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ ਬਾਰੇ ਅਹਿਮ ਐਲਾਨ ਕੀਤਾ ਹੈ | ਹੁਣ ਮੁਦਰਾ ਲੋਨ 20 ਲੱਖ ਰੁਪਏ ਤੱਕ ਮਿਲੇਗਾ ਜੋ ਕਿ ਪਹਿਲਾਂ ਇਹ ਕਰਜ਼ਾ ਸੀਮਾ 10 ਲੱਖ ਰੁਪਏ ਤੱਕ ਸੀ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਚਲਾਈ ਜਾਂਦੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਲੋਕਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਹਾਲਾਂਕਿ ਅੱਜ ਬਜਟ ‘ਚ ਇਹ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ।
ਜਨਵਰੀ 19, 2025 4:25 ਪੂਃ ਦੁਃ