June 24, 2024 6:09 pm
Budget 2023

Budget 2023: 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਐਲਾਨ

ਚੰਡੀਗੜ੍ਹ , 01 ਫਰਵਰੀ 2023: (Budget 2023)  ਸੰਸਦ ਵਿੱਚ ਆਗਾਮੀ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਿੱਖਿਆ, ਰੁਜ਼ਗਾਰ, ਹੁਨਰ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਅਤੇ ਮਹੱਤਵਪੂਰਨ ਐਲਾਨ ਕੀਤੇ।

1. ਬਜਟ ਘੋਸ਼ਣਾ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ।

2. ਵਿੱਤ ਮੰਤਰੀ ਨੇ ਕਿਹਾ ਕਿ 2014 ਤੋਂ ਸਥਾਪਿਤ ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ।

3. ਅਗਲੇ ਤਿੰਨ ਸਾਲਾਂ ਵਿੱਚ 47 ਲੱਖ ਨੌਜਵਾਨਾਂ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ ਦਾ ਲਾਭ ਮਿਲੇਗਾ।

4. ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਆਪਣੇ ਹੁਨਰ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਇਸ ਤਹਿਤ ਮੁਲਾਜ਼ਮਾਂ ਦੀ ਕੁਸ਼ਲਤਾ ਵਧਾਉਣ ਲਈ ਮਿਸ਼ਨ ਕਰਮਯੋਗੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

5. ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਤਿੰਨ ਸੈਂਟਰ ਆਫ ਐਕਸੀਲੈਂਸ ਯਾਨੀ ਸੈਂਟਰ ਆਫ ਇੰਟੈਲੀਜੈਂਸ ਖੋਲ੍ਹੇ ਜਾਣਗੇ।

6. ਮੱਛੀ ਪਾਲਣ ਖੇਤਰ ਵਿੱਚ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ 60,000 ਕਰੋੜ ਰੁਪਏ ਖਰਚ ਕਰੇਗੀ।

7. ਬਜਟ ਵਿੱਚ ਰਾਸ਼ਟਰੀ ਪੱਧਰ ‘ਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

8. ਡਿਜੀਟਲ ਲਾਇਬ੍ਰੇਰੀ ਲਈ ਕਿਤਾਬਾਂ NBT ਯਾਨੀ ਨੈਸ਼ਨਲ ਬੁੱਕ ਟਰੱਸਟ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।

9. ਬਜਟ ਵਿੱਚ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।

10. ਮੈਡੀਕਲ ਕਾਲਜਾਂ ਨੂੰ ਖੋਜ ਅਤੇ ਨਿਰਮਾਣ ਲਈ ਤਿਆਰ ਕੀਤਾ ਜਾਵੇਗਾ।

11. ਸਾਖਰਤਾ ਲਈ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ।

12. ਫਾਰਮਾ ਸੈਕਟਰ ਵਿੱਚ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਖੋਜ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

13. ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ, ਖੇਤੀਬਾੜੀ ਸੈਕਟਰ ਲਈ ਸਟੋਰ ਸਮਰੱਥਾ ਵਧੇਗੀ |

14. ਮੁਫ਼ਤ ਅਨਾਜ ਲਈ ਕੀਤੀ ਜਾਵੇਗੀ 2 ਲੱਖ ਕਰੋੜ ਰੁਪਏ ਦੀ ਵਿਵਸਥਾ

15. ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ

16. ਕਰਨਾਟਕ ਲਈ ਪਾਣੀ ਅਤੇ ਸਿੰਚਾਈ ਲਈ 300 ਕਰੋੜ

17. 2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ ਰੱਖਿਆ |

18. ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ |

19. 47.8 ਕਰੋੜ ਜਨਧਨ ਯੋਜਨਾ ਖ਼ਾਤੇ ਖੋਲ੍ਹੇ ਗਏ ਹਨ, ਪੀ.ਐਮ. ਸੁਰੱਖਿਆ ਤਹਿਤ 44 ਕਰੋੜ ਲੋਕਾਂ ਦਾ ਬੀਮਾ |

20. ਕੁਦਰਤੀ ਖ਼ੇਤੀ ਲਈ ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਦਾ ਐਲਾਨ |

21. 5ਜੀ ਐਪ ਤਿਆਰ ਕਰਨ ਲਈ ਖ਼ੁੱਲ੍ਹਣਗੀਆਂ 100 ਲੈਬਾਂ |

22. ਕਾਰੋਬਾਰ ਵਿਚ ਕੇ.ਵਾਈ.ਸੀ. ਆਸਾਨ ਬਣਾਈ ਜਾਵੇਗੀ |

23. ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ

24. ਵਾਹਨ ਸਕ੍ਰੈਪਿੰਗ ਲਈ ਫ਼ੰਡ ਮਿਲੇਗਾ |

25. ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ ਰੱਖਿਆ |