BSF

ਕੌਮਾਂਤਰੀ ਸਰਹੱਦ ‘ਤੇ BSF ਜਵਾਨਾਂ ਨੇ ਗੋਲੀਬਾਰੀ ਕਰਕੇ ਖਦੇੜਿਆ ਡਰੋਨ, 21 ਕਰੋੜ ਦੀ ਹੈਰੋਇਨ ਜ਼ਬਤ

ਚੰਡੀਗੜ੍ਹ, 15 ਅਪ੍ਰੈਲ 2023: ਪਾਕਿਸਤਾਨ ‘ਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਭਾਰਤੀ ਸਰਹੱਦ ‘ਤੇ ਡਰੋਨ ਭੇਜੇ ਜਾਣ ਦੀ ਖ਼ਬਰ ਹੈ । ਪੰਜਾਬ ਦੇ ਅੰਮ੍ਰਿਤਸਰ ਦੇ ਬਾਹਰਵਾਰ ਸਰਹੱਦੀ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਡਰੋਨ ਨੂੰ ਵਾਪਸ ਖਦੇੜਨ ਵਿੱਚ ਸਫਲਤਾ ਹਾਸਲ ਕੀਤੀ। ਚੌਕਸੀ ਲਈ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ 3.2 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਬੀਐਸਐਫ (BSF) ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਨੇ ਇਹ ਡਰੋਨ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਵੱਲ ਭੇਜਿਆ ਸੀ। ਡਰੋਨ ‘ਤੇ ਬਲਿੰਕਰ ਫਿੱਟ ਕੀਤੇ ਗਏ ਸਨ ਤਾਂ ਜੋ ਤਸਕਰ ਇਸ ਨੂੰ ਪਛਾਣ ਕੇ ਚੁੱਕ ਸਕਣ। ਪਰ ਬੀਐਸਐਫ ਦੇ ਜਵਾਨਾਂ ਨੇ ਇਸਨੂੰ ਨਾਕਾਮ ਕਰ ਦਿੱਤਾ । ਜਵਾਨਾਂ ਨੇ ਕਈ ਰਾਉਂਡ ਫਾਇਰ ਕੀਤੇ। ਕੁਝ ਮਿੰਟਾਂ ਬਾਅਦ ਡਰੋਨ ਪਾਕਿਸਤਾਨੀ ਪਾਸੇ ਵਾਪਸ ਪਰਤ ਗਿਆ।

ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਇਹ ਖੇਪ ਪਿੰਡ ਬਚੀਵਿੰਡ ਦੇ ਖੇਤਾਂ ਵਿੱਚ ਡਿੱਗੀ ਪਈ ਮਿਲੀ। ਇਹ ਕਾਲੇ ਡੀਜ਼ਲ ਬ੍ਰਾਂਡ ਵਾਲੇ ਬੈਗ ਵਿੱਚ ਸੁੱਟਿਆ ਗਿਆ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਤਿੰਨ ਪੈਕੇਟ ਸਨ।

Scroll to Top