ਚੰਡੀਗੜ੍ਹ, 3 ਫਰਵਰੀ 2023: ਬੀਐਸਐਫ (BSF) ਦੇ ਜਵਾਨਾਂ ਨੇ ਸ਼ੁੱਕਰਵਾਰ ਸਵੇਰੇ ਭਾਰਤੀ ਸਰਹੱਦ ਵਿੱਚ ਦਾਖਲ ਹੋਏਪਾਕਿਸਤਾਨੀ ਡਰੋਨ ਨੂੰ ਫਾਇਰਿੰਗ ਕਰਕੇ ਡੇਗ ਦਿੱਤਾ | ਇਸ ਦੌਰਾਨ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ । ਹੈਰੋਇਨ ਤਿੰਨ ਕਿੱਲੋ ਦੱਸੀ ਜਾ ਰਹੀ ਹੈ। ਡਰੋਨ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਇਸਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦੀ ਖੇਤਰ ਤੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਇਹ ਖੇਪ ਭਾਰਤੀ ਸਮੱਗਲਰਾਂ ਨੂੰ ਭੇਜੀ ਸੀ। ਫਿਲਹਾਲ ਬੀਐਸਐਫ (BSF) ਅਤੇ ਅੰਮ੍ਰਿਤਸਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਫਰਵਰੀ 23, 2025 9:03 ਪੂਃ ਦੁਃ