BSF

BSF ਨੇ ਤਰਨ ਤਾਰਨ ‘ਚ ਪਾਕਿਸਤਾਨੀ ਡਰੋਨ ਕੀਤਾ ਬਰਾਮਦ

ਚੰਡੀਗੜ੍ਹ, 03 ਅਕਤੂਬਰ 2024: ਭਾਰਤੀ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਵੱਲੋਂ ਤਰਨ ਤਾਰਨ ‘ਚ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ। ਬੀਐਸਐਫ ਨੂੰ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਪਾਕਿਸਤਾਨੀ ਡਰੋਨ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਭਾਰਤੀ ਸੀਮਾ ਸੁਰੱਖਿਆ ਬਲ ਨੇ ਟਵਿੱਟਰ ‘ਤੇ ਇਸ ਬਰਾਮਦੀ ਕੀਤੀ ਹੈ |

ਬੀਐਸਐਫ (BSF) ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਤਰਨ ਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਧੌਲਾ ਪਿੰਡ ‘ਚ ਬੀਐਸਐਫ ਦੁਆਰਾ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਤਲਾਸ਼ੀ ਮੁਹਿੰਮ ਦੌਰਾਨ ਚੀਨ ‘ਚ ਬਣਿਆ ਪਾਕਿਸਤਾਨੀ ਡਰੋਨ DJI Mavic 3 Classic ਬਰਾਮਦ ਹੋਇਆ। “ਇਹ ਜ਼ਬਤ ਮਹੱਤਵਪੂਰਨ ਹੈ ਕਿਉਂਕਿ ਡਰੋਨ ਦੀ ਵਰਤੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ।”

Scroll to Top