July 2, 2024 9:12 pm
BSF

BSF ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਖੇਤ ‘ਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਕੀਤੇ ਬਰਾਮਦ

ਚੰਡੀਗੜ੍ਹ,10 ਅਗਸਤ 2023: ਜਿਲ੍ਹਾ ਫ਼ਿਰੋਜ਼ਪੁਰ ਵਿੱਚ ਬੀਐਸਐਫ (BSF) ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਤਸਕਰਾਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ 10 ਅਗਸਤ ਦੀ ਸਵੇਰ ਨੂੰ ਪਿੰਡ ਪੱਲੋਪੱਤੀ, ਜ਼ਿਲ੍ਹਾ ਤਰਨ ਤਾਰਨ ਦੇ ਬਾਹਰਵਾਰ ਵਿਸ਼ੇਸ਼ ਸੂਚਨਾ ਦੇ ਅਧਾਰ ‘ਤੇ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਸੀ।

ਇਸ ਦੌਰਾਨ, ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦਾ ਇੱਕ ਪੈਕੇਟ ਬਰਾਮਦ ਕੀਤਾ, ਜਿਸ ਵਿੱਚ ਹੈਰੋਇਨ (ਕੁੱਲ ਵਜ਼ਨ 360 ਗ੍ਰਾਮ) ਹੋਣ ਦਾ ਸ਼ੱਕ ਹੈ, ਜੋ ਪੀਲੀ ਚਿਪਕਣ ਵਾਲੀ ਟੇਪ ਵਿੱਚ ਪੈਕ ਕੀਤਾ ਗਿਆ ਸੀ। ਇਸ ਪੈਕਟ ਦੇ ਨਾਲ ਇਸ ਨੂੰ ਲਟਕਾਉਣ ਲਈ ਨਾਈਲੋਨ ਦੀ ਤਾਰ ਦੀ ਲਾਈ ਹੋਈ ਮਿਲੀ।