July 2, 2024 9:00 pm
Amritsar border

ਅੰਮ੍ਰਿਤਸਰ ਬਾਰਡਰ ‘ਤੇ BSF ਨੇ ਤਲਾਸ਼ੀ ਦੌਰਾਨ 18 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਚੰਡੀਗੜ੍ਹ, 07 ਮਾਰਚ 2023: ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ (Amritsar border) ‘ਤੇ ਪਾਕਿ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਬੀਐਸਐਫ ਨੇ ਖੇਪ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਬਤ ਕੀਤੀ ਗਈ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 18 ਕਰੋੜ ਰੁਪਏ ਹੈ।

ਬੀਐਸਐਫ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, 5-6 ਮਾਰਚ ਦੀ ਦਰਮਿਆਨੀ ਰਾਤ ਨੂੰ 10:15 ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਦੇਖੀ ਗਈ ਸੀ। ਅਜਨਾਲਾ ਸੈਕਟਰ ਵਿੱਚ ਦੇਖੀ ਗਈ ਹਰਕਤ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਾਤ ਨੂੰ ਹੀ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਸਵੇਰ ਹੁੰਦੇ ਹੀ ਇਲਾਕੇ ‘ਚ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।

ਬਾਅਦ ਦੁਪਹਿਰ ਤਲਾਸ਼ੀ ਦੌਰਾਨ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਜਿਸ ‘ਤੇ ਹੁੱਕ ਵੀ ਬਣੀ ਹੋਈ ਸੀ। ਬੀਐਸਐਫ ਮੁਤਾਬਕ ਇਸ ਨੂੰ ਡਰੋਨ ਰਾਹੀਂ ਲਿਆਂਦਾ ਗਿਆ। ਜਦੋਂ ਪੈਕੇਟ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਹੋਰ ਪੈਕੇਟ ਸਨ। ਜਿਸ ਦਾ ਕੁੱਲ ਵਜ਼ਨ 2.640 ਕਿੱਲੋ ਹੈ।