July 7, 2024 5:23 am
BSF

BSF ਨੇ ਭਾਰਤ-ਪਾਕਿ ਸਰਹੱਦ ‘ਤੇ ਵੱਡੀ ਗਿਣਤੀ ‘ਚ ਹਥਿਆਰ ਕੀਤੇ ਬਰਾਮਦ

ਚੰਡੀਗੜ੍ਹ 23 ਅਗਸਤ 2022: ਭਾਰਤ-ਪਾਕਿ ਸਰਹੱਦ ‘ਤੇ ਅਕਸਰ ਹੀ ਨਸ਼ਾ, ਡਰੋਨ ਅਤੇ ਹਥਿਆਰਾਂ ਦੇ ਬਰਾਮਦ ਹੋਣ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ | ਇਸਦੇ ਨਾਲ ਹੀ ਭਾਰਤੀ ਸੁਰੱਖਿਆ ਬਲਾਂ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐਫ (BSF) ਨੂੰ ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਦੌਰਾਨ ਤਸਕਰੀ ਕੀਤੇ ਹਥਿਆਰਾਂ ਬਰਾਮਦ ਕੀਤੇ ਗਏ ਹਨ।

ਬੀਐੱਸਐਫ (BSF) ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਤੋਂ ਛੇ ਮੈਗਜ਼ੀਨਾਂ ਵਾਲੀਆਂ ਤਿੰਨ AK ਸੀਰੀਜ਼ ਦੀਆਂ ਰਾਈਫਲਾਂ, ਚਾਰ ਮੈਗਜ਼ੀਨਾਂ ਵਾਲੀਆਂ ਦੋ ਐਮ3 ਸਬ-ਮਸ਼ੀਨ ਗਨ ਅਤੇ ਦੋ ਮੈਗਜ਼ੀਨਾਂ ਬਰਾਮਦ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਸੀ।