June 16, 2024 7:47 am
Dinesh Karthik

ਦਿਨੇਸ਼ ਕਾਰਤਿਕ ਨੇ ਭਾਵੁਕ ਹੁੰਦਿਆਂ IPL ਨੂੰ ਕਿਹਾ ਅਲਵਿਦਾ ! , RCB ਨੇ ਦਿੱਤਾ ‘ਗਾਰਡ ਆਫ ਆਨਰ’

ਚੰਡੀਗੜ੍ਹ, 23 ਮਈ 2024: ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (Dinesh Karthik) ਨੇ ਆਈ.ਪੀ.ਐੱਲ 2024 ਐਲੀਮੀਨੇਟਰ ਮੈਚ ‘ਚ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਹਾਰ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਲਵਿਦਾ ਕਹਿਣ ਦੋ ਖ਼ਬਰਾਂ ਹਨ । ਜਦੋਂ ਆਰਸੀਬੀ ਨੇ ਕਾਰਤਿਕ ਨੂੰ ਗਾਰਡ ਆਫ ਆਨਰ ਦਿੱਤਾ ਤਾਂ ਕੋਹਲੀ ਨੇ ਕਾਰਤਿਕ ਨੂੰ ਗਲੇ ਲਗਾਇਆ। ਜਿਸ ਤੋਂ ਬਾਅਦ ਕਾਰਤਿਕ ਦੀਆਂ ਅੱਖਾਂ ਨਮ ਹੋ ਗਈਆਂ।

ਇਸ ਦੌਰਾਨ ਦਿਨੇਸ਼ ਕਾਰਤਿਕ ਮੈਦਾਨ ਤੋਂ ਬਾਹਰ ਜਾਣ ਸਮੇਂ ਆਰਸੀਬੀ ਦੇ ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਾਫ਼ੀ ਭਾਵੁਕ ਨਜ਼ਰ ਆਏ। ਹਾਲਾਂਕਿ ਕਾਰਤਿਕ (Dinesh Karthik) ਨੇ ਅਜੇ ਅਧਿਕਾਰਤ ਤੌਰ ‘ਤੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ ਪਰ ਮੈਚ ਤੋਂ ਬਾਅਦ ਦੇਖੇ ਗਏ ਦ੍ਰਿਸ਼ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦਿਨੇਸ਼ ਕਾਰਤਿਕ ਨੇ ਆਪਣਾ ਆਖਰੀ ਆਈ.ਪੀ.ਐੱਲ. ਖੇਡਿਆ ਹੈ |

ਦਿਨੇਸ਼ ਕਾਰਤਿਕ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਚੋਣਵੇਂ ਖਿਡਾਰੀਆਂ ਵਿੱਚੋਂ ਇੱਕ ਹੈ, ਜੋ 2008 ਤੋਂ ਲੈ ਕੇ ਪਹਿਲੇ ਸੀਜ਼ਨ ਤੋਂ 2024 ਤੱਕ ਆਈਪੀਐਲ ਦੇ 17 ਸੀਜ਼ਨਾਂ ਦਾ ਹਿੱਸਾ ਰਿਹਾ ਹੈ। ਆਈਪੀਐਲ ਵਿੱਚ, ਕਾਰਤਿਕ ਕੁੱਲ 6 ਟੀਮਾਂ ਦਿੱਲੀ ਕੈਪੀਟਲਜ਼, ਪੰਜਾਬ ਕਿੰਗਜ਼, ਮੁੰਬਈ ਇੰਡੀਅਨਜ਼, ਗੁਜਰਾਤ ਲਾਇਨਜ਼, ਕੇਕੇਆਰ ਅਤੇ ਆਰਸੀਬੀ ਲਈ ਖੇਡ ਚੁੱਕੇ ਹਨ। ਉਹ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਵੀ ਕਰ ਚੁੱਕੇ ਹਨ। ਜਦੋਂ ਮੁੰਬਈ ਇੰਡੀਅਨਜ਼ ਨੇ ਆਈਪੀਐਲ 2013 ਵਿੱਚ ਖਿਤਾਬ ਜਿੱਤਿਆ ਤਾਂ ਦਿਨੇਸ਼ ਕਾਰਤਿਕ ਟੀਮ ਦਾ ਹਿੱਸਾ ਸਨ।

ਆਰਸੀਬੀ ਦੇ ਖ਼ਿਲਾਫ਼ ਹਾਰ ਤੋਂ ਬਾਅਦ ਦਿਨੇਸ਼ ਕਾਰਤਿਕ ਆਪਣੇ ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਬਹੁਤ ਭਾਵੁਕ ਨਜ਼ਰ ਆਏ। ਆਰਸੀਬੀ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇ ਕੇ ਵਿਦਾਈ ਦਿੱਤੀ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਉਸ ਨੂੰ ਜੱਫੀ ਪਾ ਕੇ ਉਸ ਦੇ ਕਰੀਅਰ ਦੀ ਤਾਰੀਫ਼ ਕੀਤੀ। ਇਸ ਸੀਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਦਿਨੇਸ਼ ਕਾਰਤਿਕ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਕੁੱਲ 257 ਮੈਚ ਖੇਡੇ ਹਨ। ਉਹ ਰੋਹਿਤ ਸ਼ਰਮਾ ਨਾਲ ਸਾਂਝੇ ਤੌਰ ‘ਤੇ ਦੂਜੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ। ਇਸ ਮਾਮਲੇ ‘ਚ ਐੱਮ.ਐੱਸ.ਧੋਨੀ 264 ਆਈਪੀਐੱਲ ਮੈਚਾਂ ਦੇ ਨਾਲ ਟਾਪ ‘ਤੇ ਹਨ। ਕਾਰਤਿਕ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਕੁੱਲ 4842 ਦੌੜਾਂ ਬਣਾਈਆਂ ਹਨ। ਉਹ ਆਈਪੀਐਲ ਦੇ ਇਤਿਹਾਸ ਵਿੱਚ 10ਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਕਾਰਤਿਕ ਇੱਕ ਵਿਕਟਕੀਪਰ ਵਜੋਂ ਆਈਪੀਐਲ ਵਿੱਚ 100 ਸਟੰਪ ਆਊਟ ਕਰਨ ਵਾਲੇ ਤੀਜੇ ਖਿਡਾਰੀ ਹਨ। ਉਹ ਇਸ ਟੂਰਨਾਮੈਂਟ ‘ਚ ਕੁੱਲ 37 ਸਟੰਪਿੰਗਾਂ ਨਾਲ ਦੂਜੇ ਸਥਾਨ ‘ਤੇ ਹੈ। ਸਿਰਫ਼ ਧੋਨੀ ਹੀ ਉਸ ਤੋਂ ਅੱਗੇ ਹਨ, ਜਿਨ੍ਹਾਂ ਨੇ 42 ਸਟੰਪਿੰਗ ਕੀਤੇ ਹਨ।