ਚੰਡੀਗੜ੍ਹ, 11 ਮਾਰਚ 2023: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ 10 ਮਾਰਚ ਦੀ ਅੱਧੀ ਰਾਤ ਨੂੰ ਜਵਾਨਾਂ ਦੀ ਗਸ਼ਤ ਦੌਰਾਨ ਅੰਮ੍ਰਿਤਸਰ ਦੇ ਬੀਓਪੀ ਧਨੋਏ ਕਲਾਂ (Dhanoa Kalan) ਵਿਖੇ ਡਰੋਨ ਦੀ ਗਤੀਵਿਧੀ ਦੇਖੀ ਗਈ, ਜਵਾਨਾਂ ਨੇ ਆਵਾਜ਼ ਸੁਣਦਿਆਂ ਹੀ ਡਰੋਨ ‘ਤੇ ਫਾਇਰਿੰਗ ਕਰ ਦਿੱਤੀ | ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜਦੋਂ ਜਵਾਨਾਂ ਨੇ ਪਿੰਡ ਧਨੋਏ ਕਲਾਂ ਵਿੱਚ ਤਲਾਸ਼ੀ ਸ਼ੁਰੂ ਕੀਤੀ ਤਾਂ ਖੇਤਾਂ ਵਿੱਚੋਂ ਇੱਕ ਗੁਲਾਬੀ ਰੰਗ ਦਾ ਪੈਕਟ ਅਤੇ ਡਰੋਨ ਬਰਾਮਦ ਹੋਇਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਵਜ਼ਨ 3.055 ਕਿਲੋ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।