Punjab : BSF ਦੇ ਜਵਾਨਾਂ ਨੇ ਤਰਨਤਾਰਨ ਦੇ ਪਿੰਡ ਤੋਂ 13 ਕਿਲੋਂ ਹੈਰੋਇਨ ਕੀਤੀ ਬਰਾਮਦ

12 ਅਕਤੂਬਰ 2024: ਬੀਐਸਐਫ ਦੇ ਜਵਾਨਾਂ ਨੇ ਤਰਨਤਾਰਨ ਦੇ ਪਿੰਡ ਕਾਲਸ ਤੋਂ 13.160 ਕਿਲੋ ਹੈਰੋਇਨ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਛੇ ਬੋਤਲਾਂ ਵਿੱਚ ਪੈਕ ਕੀਤੀ ਗਈ ਸੀ ਜਿਸ ਵਿੱਚ ਪੀਲੀ ਟੇਪ ਲੱਗੀ ਹੋਈ ਸੀ। ਪੁਲਿਸ ਨੇ ਦੱਸਿਆ ਕਿ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈ। ਬੀਐਸਐਫ ਨੇ ਨਸ਼ੇ ਦੀ ਇਹ ਖੇਪ ਨਸ਼ਾ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕਰ ਲਈ ਸੀ।

 

ਉੱਥੇ ਹੀ ਸੁਰੱਖਿਆ ਏਜੰਸੀਆਂ ਦੇ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਹੈ ਕਿ ਇਹ ਤਸਕਰੀ ਗਿਰੋਹ ਨੇ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਇਸ ਤੋਂ ਇਲਾਵਾ ਬੀਐਸਐਫ ਨੇ ਪਿੰਡ ਨੌਸ਼ਹਿਰਾ ਨੇੜੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਵੀ ਕਬਜ਼ੇ ਵਿੱਚ ਲਿਆ ਹੈ। ਇਹ ਜੁਗਾਡੂ ਕਿਸਮ ਦਾ ਡਰੋਨ ਹੈ ਜਿਸ ਨੂੰ ਪਾਕਿਸਤਾਨੀ ਤਸਕਰਾਂ ਨੇ ਭਾਰਤੀ ਖੇਤਰ ਵਿੱਚ ਭੇਜਿਆ ਸੀ। ਕਿਸੇ ਖਰਾਬੀ ਕਾਰਨ ਇਹ ਖੇਤਾਂ ‘ਚ ਡਿੱਗ ਗਿਆ ਅਤੇ ਸੂਚਨਾ ਮਿਲਣ ‘ਤੇ ਬੀ.ਐੱਸ.ਐੱਫ.ਦੇ ਜਵਾਨਾਂ ਨੇ ਇਸ ਨੂੰ ਆਪਣੇ ਕਬਜੇ ਦੇ ਵਿੱਚ ਲੈ ਲਿਆ ਹੈ|

Scroll to Top